ਪੱਤਰਕਾਰ ਮੰਚ ਨੇ ਪ੍ਰਭਾਵਸ਼ਾਲੀ ਢੰਗ ਨਾਲ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੀ ਕੀਤੀ ਮੰਗ
ਬਾਬੂਸ਼ਾਹੀ ਨੈੱਟਵਰਕ
ਫਗਵਾੜਾ, 8 ਨਵੰਬਰ 2021- ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ,ਜਨਰਲ ਸਕੱਤਰ ਡਾ: ਗੁਰਚਰਨ ਨੂਰਪੁਰ, ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਗਿਆਨ ਸਿੰਘ ਰਿਟਾਇਰਡ ਡੀਪੀਆਰਓ, ਦੀਦਾਰ ਸਿੰਘ ਸ਼ੇਤਰਾ, ਡਾ: ਸਰਬਜੀਤ ਸਿੰਘ ਛੀਨਾ, ਡਾ: ਸਿਆਮ ਸੁੰਦਰ ਦੀਪਤੀ, ਸੁਰਿੰਦਰ ਮਚਾਕੀ, ਪਰਵਿੰਦਰਜੀਤ ਸਿੰਘ ਨੇ ਇਸ ਐਲਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਦਾਲਤ ਦਾ ਕੰਮਕਾਜ ਪੰਜਾਬੀ ਵਿੱਚ ਕਰਨਾ ਲਾਜ਼ਮੀ ਬਣਾਉਣ ਲਈ ਪੰਜਾਬੀ ਭਾਸ਼ਾ ਮਾਹਿਰ ਭਰਤੀ ਕਰਨ, ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਲੈ ਕੇ ਬਲਾਕ ਪੱਧਰੀ ਦਫ਼ਤਰ ਦਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕਰਨਾ ਯਕੀਨੀ ਬਣਾਉਣ ਲਈ ਲੋੜ ਮੁਤਾਬਕ ਪੰਜਾਬੀ ਭਾਸ਼ਾ ਮਾਹਿਰ ਭਰਤੀ ਕਰਨ ਸਮੇਤ ਉਲੰਘਣਾ ਕਰਨ ਵਾਲੇ ਅਧਿਕਾਰੀ ਤੇ ਮੁਲਾਜ਼ਮ ਨੂੰ ਸ਼ਜਾ ਦੇਣ ਲਈ ਕਾਨੂੰਨੀ ਪ੍ਰਕਿਰਿਆ ਸੌਖੀ ਬਣਾਉਣ ਦੀ ਵੀ ਮੰਗ ਕੀਤੀ।
ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਦੀ ਕਾਰਵਾਈ ਪੰਜਾਬੀ ਵਿੱਚ ਚਲਾਉਣ ਦੇ ਨਾਲ-ਨਾਲ ਬਿੱਲ ਪੰਜਾਬੀ ਵਿੱਚ ਪੇਸ਼ ਕਰਨਾ ਵੀ ਯਕੀਨੀ ਬਣਾਉਣ ਦੀ ਮੰਗ ਕੀਤੀ।
ਮੰਚ ਆਗੂਆਂ ਨੇ ਪੰਜਾਬੀ ਭਸ਼ਾਈ ਖੇਤਰੀ ਖ਼ਬਰੀ ਟੀ ਵੀ ਚੈਨਲ ਅਤੇ ਮੰਨੋਰੰਜਨ ਚੈਨਲ 'ਤੇ ਸ਼ੁਧ ਪੰਜਾਬੀ ਬੋਲੀ ਬੋਲਣ ਅਤੇ ਲਿਖਣਾ ਯਕੀਨੀ ਬਣਾਉਣ ਲਈ ਪੰਜਾਬੀ ਭਾਸ਼ਾ ਮਾਹਿਰ ਨਿਯੁਕਤ ਕਰਨ ਅਤੇ ਇਸ ਦੀ ਨਿਗਰਾਨੀ ਕਰਨ ਦਾ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਪੰਜਾਬੀ ਖ਼ਬਰ ਅਤੇ ਫੀਚਰ ਸਰਵਿਸ ਏਜੰਸੀ ਕਾਇਮ ਕਰਨ ਦੀ ਵੀ ਮੰਗ ਕੀਤੀ। ਮੰਚ ਨੇ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਦੇ ਮਾਤਾ ਸ੍ਰੀ ਮਤੀ ਦਲਜੀਤ ਕੌਰ ਦੇ ਦਿਹਾਂਤ 'ਤੇ ਡੂੰਘੇ ਅਫਸੋਸ ਦਾ ਇਜ਼ਹਾਰ ਕਰਦਿਆਂ ਸ੍ਰੀ ਵਾਲੀਆ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।