ਜੀ ਐਸ ਪੰਨੂ
ਪਟਿਆਲਾ, 7 ਮਾਰਚ 2020 - ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਮਾਤਾ ਸੰਧਿਆ ਭੱਟੀ ਜੀ ਦੀ ਬਰਸੀ ਮੌਕੇ ਮਾਂ ਬੋਲੀ ਪੰਜਾਬੀ ਤੇ ਸਾਹਿਤ ਦੀ ਦੀ ਉੱਘੀ ਲੇਖਿਕਾ, ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਵਿੱਚ ਮੋਹਰੀ ਕਵਿਤਰੀ ਰਮਾ ਰਾਮੇਸ਼ਵਰੀ ਦੀ ਦੂਜੀ ਪੁਸਤਕ 'ਕਠਪੁਤਲੀ ਦੀ ਪਰਵਾਜ਼' ਰਿਲੀਜ਼ ਕਰਨ ਦੀ ਰਸਮ ਅਦਾ ਕਰਦਿਆਂ ਵਿਜੈਇੰਦਰ ਸਿੰਗਲਾ, ਸਿੱਖਿਆ ਮੰਤਰੀ ਪੰਜਾਬ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਔਰਤਾਂ/ਲੜਕੀਆਂ ਦੀ ਭਲਾਈ ਲਈ ਵਚਨਬੱਧ ਹੈ ਅੱਜ ਔਰਤਾਂ ਦੇਸ਼ ਦੁਨੀਆਂ ਦੀ ਤਰੱਕੀ ਲਈ ਹਰੇਕ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ ਮਾਂ ਬੋਲੀ ਪੰਜਾਬੀ, ਸਿੱਖਿਆ ਤੇ ਸਮਾਜਿਕ ਖੇਤਰ ਵਿੱਚ ਇਹ ਪੁਸਤਕ ਇੱਕ ਮੀਲ ਪੱਥਰ ਸਾਬਤ ਹੋਵੇਗੀ।
ਇਸ ਮੌਕੇ ਲੇਖਿਕਾ ਰਮਾ ਰਮੇਸ਼ਵਰੀ ਨੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਮਾਂ ਬੋਲੀ ਪੰਜਾਬੀ ਤੇ ਔਰਤਾਂ ਦੇ ਅਧਿਕਾਰਾਂ/ਮਾਣ-ਸਨਮਾਨ ਲਈ ਸਦਾ ਆਪਣੀ ਕਲਮ ਨਾਲ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ।
ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਾਜ ਕੁਮਾਰ 'ਪਟਿਆਲਾ', ਸਚਿਨ ਘਾਰੂ, ਹਰਸ਼ਿਤਾ ਘਾਰੂ ਆਦਿ ਨੇ ਸ਼ਮੂਲੀਅਤ ਕਰਦਿਆਂ ਮੁਬਾਰਕਬਾਦ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।