ਸਰੀ/ਕੈਨੇਡਾ, 13 ਅਗਸਤ 2016 : 7 ਅਗਸਤ ਨੂੰ ਸਾਹਿਤ ਸਭਾ ਸਰੀ ਦੀ ਮਹੀਨਾਵਾਰ ਮੀਟਿੰਗ 'ਚ ਸੁੱਖੀ ਬਾਠ ਮੋਟਰਜ਼ ਦੇ ਸਟੂਡਿੳੁ ਸੈਵਨ ਵਿਖੇ ਕਰਵਾੲੀ ਗੲੀ । ੲਿਸ ਮੀਟਿੰਗ ਦਾ ਮੁੱਖ ਮੰਤਵ ਪੰਜਾਬੀ ਜ਼ੁਬਾਨ ਦੇ ਤਿੰਨ ਲੇਖਕਾਂ ਰੇਣੂ ਡਡਵਾਲ, ਪਲਵਿੰਦਰ ਪਾਲੀ ਅਤੇ ਸੁਰਿੰਦਰ ਢੰਡਾ ਦੀ ਸਾਂਝੀ ਕਾਵਿ ਪੁਸਤਕ " ਹਰਫਾਂ ਸੰਗ ਦੋਸਤੀ" ਦੀ ਘੁੰਡ ਚੁਕਾੲੀ ਅਤੇ ਕਿਤਾਬ ਬਾਰੇ ਵਿਚਾਰ ਚਰਚਾ ਸੀ । ਪ੍ਧਾਨਗੀ ਮੰਡਲ ਵਿੱਚ ਸੀ੍ ਰਵਿੰਦਰ ਰਵੀ, ਸਭਾ ਦੇ ਪ੍ਧਾਨ ਸੀ੍ ਕਿ੍ਸ਼ਨ ਭਨੋਟ ,ਸੀ੍ ਸੁੱਖੀ ਬਾਠ ਅਤੇ ਪੰਜਾਬ ਤੋ' ਅਾੲੀ ੳੁੱਘੀ ਸ਼ਾੲਿਰਾ ਗੁਰਮਿੰਦਰ ਸਿੱਧੂ ਸ਼ਾਮਲ ਸਨ। ਸ਼ਾੲਿਰ ਰਾਜਵੰਤ ਰਾਜ ਨੇ ਕਿਤਾਬ ਬਾਰੇ ਭਾਵਪੂਰਤ ਪਰਚਾ ਪੜਿਅਾ । ਸੀ੍ ਰਵਿੰਦਰ ਰਵੀ ਨੇ ਅਜੋਕੀ ਕਵਿਤਾ ਬਾਰੇ ਕਵੀਅਾਂ ਨੂੰ ਅਾਤਮ ਮੰਥਨ ਦੀ ਸਲਾਹ ਦਿੰਦਿਅਾਂ ਅਾਪਣੇ' ਵਿਸ਼ਾਲ ਤਜਰਬੇ ਦਾ ਚਾਨਣ ਵੰਡਿਅਾ । ਸੀ੍ ਸੁੱਖੀ ਬਾਠ ਨੇ ਸਭ ਨੂੰ ਸਟੂਡਿੳੁ ਸੈਵਨ ਵੱਲੋ ਜੀ ਅਾੲਿਅਾਂ ਅਾਖਦਿਅਾਂ ਕਿਤਾਬ ਦੇ ਲੇਖਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਅਾਪਣੀ ੲਿੱਕ ਨਜ਼ਮ ਸਾਂਝੀ ਕੀਤੀ । ਸੀ੍ ਕਿ੍ਸ਼ਨ ਭਨੋਟ ਨੇ ਨਵ ਨਿਰਮਤ "ਸ਼ਬਦ ਚੇਤਨਾ ਫਾੳੁ' ਡੇਸ਼ਨ" ਬਾਰੇ ਜਾਣਕਾਰੀ ਦਿੱਤੀ ਅਤੇ ੳੁਦੇਸ਼ਾਂ ਬਾਰੇ ਚਰਚਾ ਕੀਤੀ । ਕਵੀ ਦਰਬਾਰ ਦੇ ਦੌਰ ਵਿੱਚ ਸਰਵ ਸੀ੍ ਰਵਿੰਦਰ ਰਵੀ, ਮੋਹਨ ਗਿੱਲ, ਰਾਜਵੰਤ ਰਾਜ, ਜੀਵਨ ਰਾਮਪੁਰੀ,ਅਮਰੀਕ ਪਲਾਹੀ, ਹਰਦਮ ਮਾਨ, ਦਵਿੰਦਰ ਗੌਤਮ, ਦਲਜੀਤ ਕਲਿਅਾਣਪੁਰੀ, ੲਿੰਦਰਜੀਤ ਧਾਮੀ, ਕਿ੍ਸ਼ਨ ਭਨੋਟ, ਕਵਿੰਦਰ "ਚਾਂਦ" ਅਤੇ ਹੋਰ ਹਾਜ਼ਰ ਕਵੀਅਾਂ ਨੇ ਭਰਪੂਰ ਹਾਜ਼ਰੀ ਲਵਾੲੀ। ਸ਼ਬਦਾਂ ਦੀ ਛਹਿਬਰ ਦੇ ਨਾਲ ਨਾਲ ਸਟੇਜ ਸੰਚਾਲਨ ਦੀ ਸੇਵਾ ਸਭਾ ਦੇ ਜਨਰਲ ਸਕੱਤਰ ਧਾਮੀ ਹੁਰਾਂ ਨਿਭਾੲੀ।