ਕੁਲਵਿੰਦਰ ਸਿੰਘ
ਅੰਮ੍ਰਿਤਸਰ, 10 ਦਸੰਬਰ 2020 - ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਪਿਛਲੇ ਕਈ ਦਹਾਕਿਆਂ ਤੋਂ ਫਾਸਟ ਵੇਅ ਅਤੇ ਸਿਟੀ ਕੇਬਲ ਦੇ ਨਾਲ ਜੁੜੇ ਫਾਸਟ ਵੇਅ ਦੇ ਪੀਆਰਓ ਗੁਰਮੀਤ ਸਿੰਘ ਨੀਟਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਰਣਜੀਤ ਐਵਨਿਊ ਵਿਖੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ। ਇਸ ਮੌਕੇ ਸ਼ਹਿਰ ਦੇ ਪ੍ਰਸ਼ਾਸਨਿਕ ਧਾਰਮਿਕ ਅਤੇ ਰਾਜਨੀਤਕ ਖੇਤਰ ਅਤੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਭਿੱਜੇ ਹੋਏ ਮਨ ਦੇ ਨਾਲ ਨੀਟਾ ਸਿੰਘ ਨੂੰ ਆਖਰੀ ਵਿਦਾਇਗੀ ਦਿੱਤੀ।
ਇਸ ਮੌਕੇ ਗੁਰਪ੍ਰੀਤ ਸਿੰਘ ਖਹਿਰਾ ਡੀ ਸੀ ਤੋਂ ਇਲਾਵਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਸੁਨੀਲ ਦੱਤੀ, ਕੌਂਸਲਰ ਵਿਕਾਸ ਸੋਨੀ, ਸਾਬਕਾ ਮੰਤਰੀ ਅਨਿਲ ਜੋਸ਼ੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ, ਡੀ ਸੀ ਪੀ ਜਗਮੋਹਨ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ,ਪ੍ਰਿੰਸ ਸ਼੍ਰੋਮਣੀ ਕਮੇਟੀ ਦੇ ਰਜਿੰਦਰ ਸਿੰਘ ਮਹਿਤਾ ਡੀਪੀਆਰਓ ਸ਼ੇਰਜੰਗ ਸਿੰਘ ਸਰਬਜੀਤ ਸਿੰਘ ਰਾਜੂ ਸੁਰਜੀਤ ਸਿੰਘ ਰਾਹੀ ਰਾਣਾ ਪਲਵਿੰਦਰ ਰਾਣਾ ਰਣਵੀਰ ਡਾ ਰਣਜੀਤ ਸਿੰਘ ਧਾਰਮਿਕ ਸ਼ਖ਼ਸੀਅਤ ਅਰੋੜਾ ਵੀਰਜੀ ਦੇਵਾ ਜੀ ਆਦਿ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ।
ਸਰਬੱਤ ਦਾ ਭਲਾ ਟਰੱਸਟ ਵੱਲੋਂ ਲਗਾਈ ਗਈ 2000 ਦੀ ਪੱਕੀ ਪੈਨਸ਼ਨ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸ ਪੀ ਐਸ ਓਬਰਾਏ ਵੱਲੋਂ ਨੀਟਾ ਸਿੰਘ ਦੇ ਪਰਿਵਾਰ ਵਾਸਤੇ ਹਰ ਮਹੀਨੇ ਦੋ ਹਜ਼ਾਰ ਦੀ ਜ਼ਿੰਦਗੀ ਭਰ ਲਈ ਪੈਨਸ਼ਨ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸਦਾ ਪਹਿਲਾ ਚੈੱਕ ਅੱਜ ਅੰਤਮ ਅਰਦਾਸ ਵੇਲੇ ਸਵਰਗਵਾਸੀ ਨੀਟਾ ਸਿੰਘ ਜੇ ਪਤਨੀ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਅਧਿਕਾਰੀਆਂ ਵੱਲੋਂ ਦਿੱਤਾ ਗਿਆ।