ਡਾ.ਇਮਾਰਾਨਾਂ ਖਾਤੂਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੀ.ਐੱਚ.ਡੀ ਦੀ ਡਿਗਰੀ ਮਿਲੀ
- ਪ੍ਰਸਿੱਧ ਲੇਖਕਾਂ ਵੱਲੋਂ ਦਿੱਤੀ ਗਈ ਵਧਾਈ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 21 ਮਈ ,2022 - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਰਦੂ ਫਾਸੀ ਵਿਭਾਗ ਰਿਸਰਚ ਸਕਾਲਰ ਇਮਰਾਨਾ ਖਾਤੂਨ ਨੂੰ ''ਉਰਦੂ ਰੁਬਾਈ ਔਰ ਇਨਸਾਨੀ ਅਕਦਾਰ:ਤਨਕੀਦ-ਓ-ਤਜਜ਼ੀਆ'' ਵਿਸ਼ੇ ਤੇ ਖੋਜ ਮੁਕੱਮਲ ਕਰਨ ਉਪਰੰਤ ਯੂਨੀਵਰਸਿਟੀ 'ਚ ਵਾਇਸ ਚਾਂਸਲਰ ਪ੍ਰੋ.ਅਰਵਿੰਦ ਦੀ ਪ੍ਰਧਾਨਗੀ 'ਚ ਆਯੋਜਿਤ ਕਨਵੋਕੇਸ਼ਨ 'ਚ ਪੀ.ਐੱਚ.ਡੀ ਦੀ ਡਿਗਰੀ ਪ੍ਰਦਾਨ ਕੀਤੀ ਗਈ। ਨਵਾਬ ਸ਼ੇਰ ਮੁਹੰਮਦ ਖਾਂ ਸੰਸਥਾ ਦੀ ਮੁੱਖੀ ਪ੍ਰੋ.ਡਾ.ਰੁਬੀਨਾ ਸ਼ਬਨਮ ਦੀ ਨਿਗਰਾਨੀ ਹੇਠ ਉਨ੍ਹਾਂ ਨੇ ਆਪਣਾ ਪੀ.ਐੱਚ.ਡੀ ਦਾ ਥੀਸਿਜ਼ ਮੁਕੰਮਲ ਕੀਤਾ।
ਡਾ.ਇਮਰਾਨਾ ਖਾਤੂਨ ਨੂੰ ਆਲੋਚਨਾਤਮਕ ਅਤੇ ਸਾਹਿਤਕ ਗੁਣ ਵਿਰਸੇ 'ਚ ਮਿਲੇ ਹਨ। ਉਨ੍ਹਾਂ ਦੇ ਸਵਰਗਵਾਸੀ ਪਿਤਾ ਨੇ ਬਤੌਰ ਐਡੀਟਰ, ਕਵੀ ਅਤੇ ਅਧਿਆਪਕ ਦੇ ਤੌਰ ਤੇ ਨਾਮਨਾ ਖੱਟਿਆ ਸੀ। ਡਾ.ਇਮਰਾਨਾਂ ਖਾਤੂਨ ਆਪਣੀ ਪ੍ਰਸਿੱਧ ਪੁਸਤਕ ''ਉਰਦੂ ਅਦਬ ਅਤੇ ਇਨਸਾਨੀ ਅਕਦਾਰ'' ਦੀ ਬਾ-ਜਿਯਾਫਤ ਲਈ ਕਾਫੀ ਸ਼ੌਹਰਤ ਪ੍ਰਾਪਤ ਕਰ ਚੁੱਕੇ ਹਨ, ਅਤੇ ਉਨ੍ਹਾਂ ਦੇ ਸਾਹਿਤਕ ਲੇਖ, ਰਚਨਾਵਾਂ, ਵੱਖ-ਵੱਖ ਮੈਗਜ਼ੀਨਾਂ 'ਚ ਵੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ, ਅਤੇ ਸਮੇਂ-ਸਮੇਂ ਤੇ ਦੇਸ਼ ਭਰ 'ਚ ਆਯੋਜਿਤ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਸੈਮੀਨਾਰਾਂ 'ਚ ਆਪਣੇ ਖੋਜ ਪੱਤਰ ਪੇਸ਼ ਕਰਕੇ ਵੀ ਆਪਣੀ ਵਿਧਵਤਾ ਦਾ ਸਬੂਤ ਦਿੱਤਾ ਹੈ।
ਡਾ.ਇਮਰਾਨਾਂ ਖਾਤੂਨ ਨੂੰ ਪੀ.ਐੱਚ.ਡੀ ਦੀ ਡਿਗਰੀ ਮਿਲਣ ਤੇ ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ-ਉਰ-ਰਹਿਮਾਨ, ਪ੍ਰੋ.ਤੌਕੀਰ ਅਹਿਮਦ ਖਾਨ ਦਿੱਲੀ, ਸ਼੍ਰੋਮਣੀ ਸਾਹਿਤਕਾਰ ਪ੍ਰੋ.ਡੀ.ਡੀ ਭੱਟੀ, ਡਾ.ਇਰਾਕ ਰਜ਼ਾ ਜ਼ੈਦੀ, ਡਾ.ਰਿਹਾਨ ਅੰਮ੍ਰਿਤਸਰ, ਡਾ.ਸ਼ਕੀਲ ਅਖਤਰ ਦਿੱਲੀ, ਡਾ.ਮੁਹੰਮਦ ਜਮੀਲ, ਰਮਜ਼ਾਨ ਸਈਦ, ਡਾ.ਰਹਿਮਾਨ ਅਖਤਰ, ਉਰਦੂ ਰਾਬਤਾ ਕਮੇਟੀ ਦੇ ਚੇਅਰਮੈਨ ਜ਼ਹੂਰ ਅਹਿਮਦ ਜ਼ਹੂਰ, ਅਨਵਾਰ ਅੰਜੁਮ, ਪ੍ਰਿੰਸੀਪਲ ਮੁਹਮੰਦ ਖਲੀਲ, ਪ੍ਰਿੰਸੀਪਲ ਅਸਰਾਰ ਨਿਜਾਮੀ, ਪ੍ਰਿੰਸੀਪਲ ਇਲਿਆਸ ਅਨਸਾਰੀ, ਡਾ.ਸਲੀਮ ਜੁਬੈਰੀ ਆਦਿ ਵੱਲੋਂ ਮੁਬਾਕਬਾਦ ਪੇਸ਼ ਕੀਤੀ ਗਈ।