ਅਮਰਜੀਤ ਸਿੰਘ ਸੰਧੂ ਮਹਿਕਦੇ ਇਨਸਾਨ ਸਨ: ਭੋਗ ਤੇ ਅੰਤਿਮ ਅਰਦਾਸ 10 ਸਤੰਬਰ ਨੂੰ ਲੁਧਿਆਣਾ ਵਿੱਚ - ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 8 ਸਤੰਬਰ 2024 - ਪਿਛਲੇ ਦਿਨੀਂ ਆਪਣੀ ਜੀਵਨ ਯਾਤਰਾ ਮੁਕਾ ਕੇ ਸਾਨੂੰ ਸਦੀਵੀ ਅਲਵਿਦਾ ਕਹਿ ਗਏ ਸ. ਅਮਰਜੀਤ ਸਿੰਘ ਸੰਧੂ ਤੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰ ਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸ. ਸੰਧੂ ਨਿਰੰਤਰ ਨਹਿਕਦੇ ਇਨਸਾਨ ਸਨ ਜੋ ਪਰਿਵਾਰਕ ਰਿਸ਼ਤੇਦਾਰੀਆ, ਸੱਜਣਤਾਈਆਂ ਅਤੇ ਜੀਵਨ ਵਿਹਾਰ ਵਿੱਚ ਸਭ ਲਈ ਸਨੇਹੀ ਵਤੀਰਾ ਰੱਖਦੇ ਸਨ। ਪੰਜਾਬ ਦੇ ਟਰਾਂਸਪੋਰਟ ਵਿਭਾਗ ਵਿੱਚ ਜਨਰਲ ਮੈਨੇਜਰ ਵਜੋਂ ਸੇਵਾ ਮੁਕਤ ਹੋਏ ਸ. ਸੰਧੂ ਸਭ ਲਈ ਸਹਿਯੋਗੀ ਵਤੀਰਾ ਰੱਖਦੇ ਸਨ।
ਅਮਰਜੀਤ ਸਿੰਘ ਸੰਧੂ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਸੇਵਾ ਮੁਕਤ ਕਮਿਸ਼ਨਰ ਪੁਲੀਸ ਸ. ਗੁਰਪ੍ਰੀਤ ਸਿੰਘ ਤੂਰ, ਸੇਵਾਮੁਕਤ ਐੱਸ ਪੀ ਗੁਰਜੀਤ ਸਿੰਘ ਰੋਮਾਣਾ, ਗੁਰਮੇਲ ਸਿੰਘ ਬੰਗੀ, ਪਿਰਥੀਪਾਲ ਸਿੰਘ ਬਟਾਲਾ ਤੇ ਡਾ. ਗੁਰਇਕਬਾਲ ਸਿੰਘ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਸ. ਅਮਰਜੀਤ ਸਿੰਘ ਸੰਧੂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਨ੍ਹਾਂ ਸੱਜਣ ਸਨੇਹੀਆਂ ਨੇ ਕਿਹਾ ਹੈ ਕਿ ਸ. ਸੰਧੂ ਦੇ ਵਿਛੋੜੇ ਨਾਲ ਸਿਰਫ਼ ਪਰਿਵਾਰ ਨੂੰ ਹੀ ਨਹੀਂ ਸਗੋਂ ਪੰਜਾਬੀ ਸੰਸਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।
ਉਨ੍ਹਾਂ ਦੇ ਸਪੁੱਤਰ ਸ. ਸੰਗਰਾਮ ਸਿੰਘ ਸੰਧੂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਸੰਧੂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 10 ਸਤੰਬਰ ਮੰਗਲਵਾਰ ਦੁਪਹਿਰ 12ਵਜੇ ਤੋਂ 2ਵਜੇ ਦੌਰਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ, ਲੁਧਿਆਣਾ ਵਿਖੇ ਹੋਵੇਗੀ।