ਡੀ.ਐਸ .ਪੀ ਮੇਜਰ ਸਿੰਘ ਰੰਧਾਵਾ ਨਹੀਂ ਰਹੇ: ਸੇਜਲ ਅੱਖਾਂ ਨਾਲ ਪਰਿਵਾਰ ਤੇ ਸਨੇਹੀਆਂ ਵੱਲੋਂ ਦਿੱਤੀ ਗਈ ਭਾਂਵ ਭਿੰਨੀ ਅੰਤਿਮ ਵਿਦਾਇਗੀ
ਅੰਮ੍ਰਿਤਸਰ , 26 ਅਕਤੂਬਰ 2022 - ਆਪਣੀ ਨੌਕਰੀ ਦੌਰਾਨ ਇਮਾਨਦਾਰੀ ਵਧੀਆ ਸੇਵਾਵਾਂ ਦੇਣ ਦੇ ਤੌਰ 'ਤੇ ਜਾਣੇ ਜਾਂਦੇ ਰਹੇ ਡੀ.ਐਸ .ਪੀ ਮੇਜਰ ਸਿੰਘ ਰੰਧਾਵਾ ( ਪਿੰਡ ਵਰਪਾਲ ) .ਸੰਤ ਐਵੀਨਿਊ ਅੰਮ੍ਰਿਤਸਰ ( ਸੇਵਾ ਮੁਕਤ )ਨਹੀਂ ਰਹੇ ।ਉਹ 23 ਅਕਤੂਬਰ 2022 ਨੂੰ ਅਕਾਲ ਚਲਣਾ ਕਰ ਗਏ ਹਨ ।ਉਨ੍ਹਾਂ ਦੀ ਚਿਖਾ ਨੂੰ ਉਨ੍ਹਾਂ ਦੇ ਸਪੁੱਤਰ ਮਨਜੀਤ ਸਿੰਘ ਰੰਧਾਵਾ ਨੇ ਅਗਨੀ ਦਿੱਤੀ । ਉਨ੍ਹਾਂ ਦੇ ਅਕਾਲ ਚਲਾਣੇ ਤੇ ਵੱਖ ਵੱਖ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਰੰਧਾਵਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੀ ਪਰਿਵਾਰ ਮੈਂਬਰ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਹੋਰ ਵੀ ਅਹਿਮ ਸ਼ਖਸੀਅਤਾਂ ਹਾਜ਼ਰ ਸਨ ਜਿਨ੍ਹਾਂ ਵੱਲੋਂ ਸੇਜਲ ਅੱਖਾਂ ਨਾਲ ਸ੍ਰ ਰੰਧਾਵਾ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ । ਉਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਪੰਜ ਤੱਤਾਂ ਵਿੱਚ ਵਲੀਨ ਹੋ ਗਏ ਹਨ । ਉਹ 78 ਸਾਲ ਦੇ ਸਨ । ਉਨ੍ਹਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੀਆਂ ਆਪਣੀ ਕਾਬਲੀਅਤ ਸੇਵਾ ਕਰਦੇ ਹੋਏ ਆਪਣਾ ਇੱਕ ਵੱਖਰਾ ਨਾਂ ਬਣਾਇਆ ਹੋਇਆ ਸੀ । 1962 ਤੋਂ 2002 ਤੱਕ ਉਹ ਪਬਲਿਕ ਸਰਵਿਸ ਬੜੀ ਇਮਾਨਦਾਰੀ ਨਾਲ ਨਿਭਾਅ ਕੇ ਮਿਸਾਲ ਪੈਦਾ ਕਰ ਗਏ।ਉਹ ਆਪਣੇ ਪਿੱਛੇ ਪਤਨੀ ਨਰਿੰਦਰ ਕੌਰ ਰੰਧਾਵਾ, ਤਿੰਨ ਬੇਟੀਆਂ ਤੇ ਇੱਕ ਬੇਟਾ ਛੱਡ ਗਏ ਹਨ ।
ਉਹਨਾਂ ਦੇ ਸਨੇਹੀਆਂ, ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਹ ਆਪਣੇ ਸੇਵਾ ਕਾਲ ਦੌਰਾਨ ਜਿਲ੍ਹਾ ਅੰਮ੍ਰਿਤਸਰ , ਤਰਨਤਾਰਨ , ਕਪੂਰਥਲਾ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਾਇਨਾਤ ਰਹੇ। ਡਾਕਟਰ ਅਜੇ ਗੁਪਤਾ ਵਿਧਾਇਕ, ਬਖਸ਼ੀਸ਼ ਸਿੰਘ ਦਰਿਆ, ਸਾਬਕਾ ਐਸਐਸਪੀ ਸੁਖਦੇਵ ਸਿੰਘ ਛੀਨਾ, ਡੀਐਸਪੀ ਆਤਮਾ ਸਿੰਘ ਭੁੱਲਰ, ਇੰਸਪੈਕਟਰ ਸੂਬਾ ਸਿੰਘ ਸੰਧੂ, ਅਵਤਾਰ ਸਿੰਘ ਲਾਲੀ ਵਰਪਾਲ, ਪ੍ਰਭਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਪਾਲਿਕਾ ਮਜੀਠਾ, ਸਾਬਕਾ ਐਸ.ਪੀ ਚਮਨ ਲਾਲ ਨੇ ਉਨ੍ਹਾਂ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਜਲੀ ਦਿੱਤੀ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਯਾਦਗਾਰੀ ਸੇਵਾਵਾਂ ਨੂੰ ਯਾਦ ਕੀਤਾ ਗਿਆ ।ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦੇ ਭੋਗ 1 ਨਵੰਬਰ 2022 ਦਿਨ ਮੰਗਲਵਾਰ ਰਣਜੀਤ ਐਵੇਨਿਊ ਏ ਬਲਾਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਖੇ ਪਾਏ ਜਾਣਗੇ।