ਚੰਡੀਗੜ੍ਹ, 1 ਫਰਵਰੀ 2021 : ਕਲਾ ਪਰਿਸ਼ਦ ਵੱਲੋਂ ਕਰਵਾਇਆ ਜਾ ਰਿਹਾ ਸਲਾਨਾ ਛੇ ਰੋਜ਼ਾ ਡਾ ਐਮ ਐਸ ਰੰਧਾਵਾ ਕਲਾ ਉਤਸਵ 2 ਫਰਵਰੀ ਮੰਗਲਵਾਰ ਨੂੰ ਸਵੇਰੇ 10:30 ਵਜੇ ਪੰਜਾਬ ਕਲਾ ਭਵਨ ਵਿਖੇ ਅਰੰਭ ਹੋਵੇਗਾ ਅਤੇ ਇਸ ਮੇਲੇ ਦਾ ਉਦਘਾਟਨ ਸ੍ਰ ਚਰਨਜੀਤ ਸਿੰਘ ਚੰਨੀ, ਮੰਤਰੀ ਸਭਿਆਚਾਰਕ ਤੇ ਸੈਰ ਸਪਾਟਾ ਮਾਮਲੇ ਕਰਨਗੇ ਅਤੇ ਪ੍ਰਧਾਨਗੀ ਪਦਮ ਡਾ ਸੁਰਜੀਤ ਪਾਤਰ ਵਲੋਂ ਹੋਵੇਗੀ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਦਸਿਆ ਕਿ ਇਹ ਮੇਲਾ ਇਸ ਵਾਰ ਕਿਸਾਨੀ ਅੰਦੋਲਨ ਨੂੰ ਸਮਰਪਿਤ ਰਹੇਗਾ।
ਮੇਲੇ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਡਾ ਐਮ ਐਸ ਰੰਧਾਵਾ ਦੇ ਸਪੁੱਤਰ ਸ੍ਰ ਜਤਿੰਦਰ ਸਿੰਘ ਰੰਧਾਵਾ ਤੇ ਸੰਜੇ ਕੁਮਾਰ ਵਧੀਕ ਸਕੱਤਰ ਸਭਿਆਚਾਰਕ ਮਾਮਲੇ ਸ਼ਾਮਿਲ ਹੋਣਗੇ। ਡਾ ਪਿਆਰਾ ਲਾਲ ਗਰਗ ਮੌਜੂਦਾ ਪੰਜਾਬੀ ਭਾਸ਼ਾ ਤੇ ਸਭਿਆਚਾਰਕ ਸਥਿਤੀ ਬਾਰੇ ਕੁੰਜੀਵਤ ਭਾਸ਼ਣ ਦੇਣਗੇ। ਗੁਲਜ਼ਾਰ ਸਿੰਘ ਸੰਧੂ ਡਾ ਰੰਧਾਵਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨਗੇ। ਸ਼੍ਰੀ ਘੁਗਿਆਣਵੀ ਨੇ ਦਸਿਆ ਕਿ ਨੌਜਵਾਨ ਗਾਇਕ ਗੁਰਿੰਦਰ ਗੈਰੀ ਤੇ ਰਾਵੀ ਬੱਲ ਗੀਤ ਸੰਗੀਤ ਵੀ ਪੇਸ਼ ਕਰਨਗੇ। ਸਭਿਆਚਾਰਕ ਮਾਮਲਿਆਂ ਦੇ ਵਧੀਕ ਡਾਇਰੈਕਟਰ ਲਖਮੀਰ ਸਿੰਘ ਰਾਜਪੂਤ ਅਨੁਸਾਰ ਕਿ ਬਾਕੀ ਦੇ ਦਿਨਾਂ ਦੇ ਪ੍ਰੋਗਰਾਮ ਆਨ ਲਾਈਨ ਕੀਤੇ ਜਾਣਗੇ, ਜਿਨਾ ਵਿਚ ਨਾਰੀ ਕਵੀ ਦਰਬਾਰ ਹੋਵੇਗਾ। ਗਾਇਕ ਦੇਵ ਦਿਲਦਾਰ ਤੇ ਨੀਲੇ ਖਾਂ ਦੇ ਗੀਤਾਂ ਦੀ ਸ਼ਾਮ ਵੀ ਹੋਵੇਗੀ ਤੇ ਮੌਜੂਦਾ ਕਿਸਾਨੀ ਸੰਕਟ ਉਤੇ ਵਿਦਵਾਨਾਂ ਦੀ ਵਿਚਾਰ ਚਰਚਾ ਵੀ ਹੋਵੇਗੀ।