ਖੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਨੂੰ ਮਿਲੇਗਾ ਪ੍ਰਿੰ. ਤੇਜਾ ਸਿੰਘ (ਸੰਪਾਦਨ) ਪੁਰਸਕਾਰ
ਦਲਜੀਤ ਕੌਰ
ਚੰਡੀਗੜ੍ਹ/ਪਟਿਆਲਾ, 24 ਨਵੰਬਰ, 2023: ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਅੱਜ ਐਲਾਨੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਦੀ ਲਿਸਟ ਮੁਤਾਬਕ ਖ਼ੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਕਿਤਾਬ 'ਗ਼ਦਰੀ ਗਾਂਧਾ ਸਿੰਘ ਕੱਚਰਭੰਨ, ਹੱਸਦਾ ਹੱਸਦਾ ਫਾਂਸੀ ਚੜ੍ਹਿਆ' ਨੂੰ ਪ੍ਰਿ. ਤੇਜ਼ਾ ਸਿੰਘ (ਸੰਪਾਦਨ) ਪੁਰਸਕਾਰ ਦਿੱਤਾ ਜਾਵੇਗਾ। ਪਹਿਲਾਂ ਵੀ ਉਹਨਾਂ ਦੀਆਂ ਦੋ ਹੋਰ ਕਿਤਾਬਾਂ ਨੂੰ ਪ੍ਰਿ. ਤੇਜਾ ਸਿੰਘ ਸਰਵੋਤਮ ਸਾਹਿਤਕ ਪੁਸਤਕ ਇਨਾਮ ਮਿਲ ਚੁੱਕਿਆ ਹੈ। ਖੋਜੀ ਕਿਤਾਬ ਵਿਚ ਗ਼ਦਰੀ ਗਾਂਧਾ ਸਿੰਘ ਦੀ ਜ਼ਿੰਦਗੀ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਦੇਸ਼ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੀ ਹਰੇਕ ਸਰਗਰਮੀ ਵਿਚ ਹਿੱਸਾ ਲਿਆ ਤੇ ਹੱਸਦੇ ਹੱਸਦੇ ਜ਼ਿੰਦਗੀ ਕੁਰਬਾਨ ਕਰ ਦਿੱਤੀ।
ਇਹ ਪੁਰਸਕਾਰ ਭਾਸ਼ਾ ਵਿਭਾਗ ਵੱਲੋ ਪਟਿਆਲੇ ਪੰਜਾਬ ਪੱਧਰਾ ਸਮਾਗਮ ਕਰਕੇ 30 ਨਵੰਬਰ 2023 ਨੂੰ ਦਿੱਤਾ ਜਾਵੇਗਾ। ਰਾਕੇਸ਼ ਕੁਮਾਰ ਦੀ ਕਿਤਾਬਾਂ ਨੂੰ ਮਿਲਣ ਜਾ ਰਿਹਾ ਇਹ ਲਗਾਤਰ ਤੀਜਾ ਪੁਰਸਕਾਰ ਹੈ। ਪਹਿਲਾਂ ਵੀ ਸਾਲ 2018 ਅਤੇ 2019 ਵਿੱਚ ਖ਼ੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਦੀਆਂ ਕਿਤਾਬਾਂ 'ਗ਼ਦਰ ਪਾਰਟੀ ਦਾ ਸਾਹਿਤ ਬਗਾਵਤ ਦੀ ਚਿਗਿਆੜੀ' ਅਤੇ 'ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਫਿਰੋਜ਼ਪੁਰ ਸ਼ਹਿਰ ਵਿਚ ਗੁਪਤ ਟਿਕਾਣਾ ' ਨੂੰ ਸਰਵੋਤਮ ਸਾਹਿਤਕ ਪੁਸਤਕ ਇਨਾਮ ਪ੍ਰਿ. ਤੇਜ਼ਾ ਸਿੰਘ (ਸੰਪਾਦਨ) ਪੁਰਸਕਾਰ ਦਿੱਤਾ ਗਿਆ ਸੀ।
ਜਿਕਰਯੋਗ ਹੈ ਕਿ ਰਾਕੇਸ਼ ਕੁਮਾਰ ਹੁਣ ਤੱਕ 18 ਕਿਤਾਬਾਂ ਦੇ ਲੇਖਕ ਹਨ। ਉਨ੍ਹਾਂ ਦਾ ਦਸ ਵਿਸ਼ਿਆਂ ਤੇ ਖ਼ੋਜੀ ਕੰਮ ਹੈ ਜਿਨ੍ਹਾਂ ਵਿੱਚ ਸ਼ਹੀਦ ਊਧਮ ਸਿੰਘ ਬਾਰੇ, ਬੀਬੀ ਗੁਲਾਬ ਕੌਰ, ਸ਼ੇਰ ਜੰਗ, ਲਾਲ ਸਿੰਘ ਸਹਿਬਾਨਾਂ, ਸਾਕਾ ਫੇਰੂ ਸ਼ਹਿਰ ਆਦਿ ਪ੍ਰਮੁੱਖ ਹਨ। ਇਹਨਾਂ ਨੂੰ ਰੇਲਵੇ ਵਿਭਾਗ ਵੱਲੋਂ ਰੇਲਵੇ ਦੇ ਤਿੰਨ ਨੈਸ਼ਨਲ ਇਨਾਮ ਸਮੇਤ ਹੋਰ ਕਈ ਇਨਾਮ ਪਹਿਲਾਂ ਹੀ ਮਿਲੇ ਹੋਏ ਹਨ। ਇਹਨਾਂ ਨੂੰ ਭਾਰਤ ਦੇ ਸਾਰੇ ਰੇਲਵੇ ਕਰਮਚਾਰੀਆਂ ਤੋਂ ਸਭ ਤੋਂ ਵੱਧ ਇਨਾਮ ਮਿਲੇ ਹਨ। ਇਹਨਾਂ ਨੂੰ ਪ੍ਰਸਿੱਧ 'ਬਾਬਾ ਫ਼ਰੀਦ ਇਮਾਨਦਾਰੀ ਇਨਾਮ' ਕੁਝ ਸਾਲ ਪਹਿਲਾਂ ਮਿਲਿਆਂ ਸੀ।