ਸੋਗੀ ਖਬਰ: ਸੁਖਦੇਵ ਸਿੰਘ ਸਿੱਧੂ ਵਕੀਲਾਵਾਲਿਆਂ ਦੇ ਅਕਾਲ ਚਲਾਣੇ ਕਾਰਨ ਸਿੱਧੂ ਪਰਿਵਾਰ ਨੂੰ ਸਦਮਾ
ਗੁਰਿੰਦਰਜੀਤ ਨੀਟਾ ਮਾਛੀਕੇ,ਬਾਬੂਸ਼ਾਹੀ ਨੈਟਵਰਕ
ਐਬਸਫੋਰਡ (ਕੈਨੇਡਾ), 22 ਨਵੰਬਰ 2022
ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਲੰਘੇ ਐਤਵਾਰ ਉੱਘੇ ਸਮਾਜਸੇਵੀ ਸੁਖਦੇਵ ਸਿੰਘ ਸਿੱਧੂ, ਐਬਸਫੋਰਡ, ਕੈਨੇਡਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸਵ. ਸੁਖਦੇਵ ਸਿੰਘ ਸਿੱਧੂ ਦਾ ਪਿਛਲਾ ਪਿੰਡ ਵਕੀਲਾਵਾਲਾ ਜ਼ਿਲ੍ਹਾ ਫਿਰੋਜਪੁਰ, ਤਹਿਸੀਲ ਜੀਰਾ ਵਿੱਚ ਪੈਦਾ ਹੈ। ਸੁਖਦੇਵ ਸਿੰਘ ਸਿੰਘ ਸਿੱਧੂ ਨੇ ਪੰਜਾਬ ਵਿੱਚ ਲੰਮਾ ਸਮਾਂ ਮਿਊਸਪਲ ਕਮੇਟੀ ਜੀਰਾ ਵਿੱਚ ਅਹਿਮ ਸੇਵਾਵਾਂ ਨਿਭਾਈਆ। ਉਹਨਾਂ ਨੇ ਪੰਜਾਬ ਵਿੱਚ ਵਿਚਰਦਿਆ ਨੌਕਰੀ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿੱਚ ਵਧ-ਚੜਕੇ ਹਿੱਸਾ ਲਿਆ। ਸਵ. ਸੁਖਦੇਵ ਸਿੰਘ ਸਿੱਧੂ ਸਿਆਸੀ ਅਤੇ ਸਹਿਤਕ ਹਲਕਿਆਂ ਵਿੱਚ ਬੜਾ ਜਾਣਿਆ ਪਹਿਚਾਣਿਆ ਨਾਮ ਹੈ। ਪਿਛਲੇ ਲੰਮੇ ਸਮੇਂ ਤੋਂ ਉਹ ਕਨੇਡਾ ਵਿਖੇ ਰਹਿਕੇ ਬਿੱਸਟਵੇਅ ਫ਼ੌਰਨ ਮਨੀ ਇਕਸਚੇਂਜ, ਨਾਮੀ ਬਿਜਨਸ ਨੂੰ ਸਫਲਤਾ ਪੂਰਵਕ ਬੁਲੰਦੀਆਂ ਤੇ ਲੈ ਕੇ ਗਏ।
ਇਸ ਦੇ ਨਾਲ ਨਾਲ ਪੰਜਾਬ ਵਿੱਚ ਵਿੱਚ ਮਨੁੱਖਤਾ ਦੇ ਭਲੇ ਲਈ ਜੀਰੇ ਏਰੀਏ ਵਿੱਚ ਸਵ. ਸੁਖਦੇਵ ਸਿੰਘ ਸਿੱਧੂ ਨੇ ਅੱਖਾਂ ਦਾ ਹਸਪਤਾਲ ਬਣਵਾਇਆ, ਇਹਦੇ ਨਾਲ ਨਾਲ ਲੋਕਾਂ ਨੂੰ ਸਸਤੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਬਾਬਾ ਸੇਵਕ ਸਿੰਘ ਦੇ ਸਹਿਯੋਗ ਨਾਲ “ਗੁਰੂ ਨਾਨਕ ਹੱਟ” ਨਾਮੀ ਸਟੋਰ ਵੀ ਇਲਾਕੇ ਵਿੱਚ ਬਣਵਾਇਆ। ਉਹਨਾਂ ਲੜਕੀਆਂ ਦੀ ਸਿੱਖਿਆ ਨੂੰ ਮੁੱਖ ਰੱਖਕੇ ਮਹੀਆਵਾਲਾ ਪਿੰਡ ਵਿੱਚ ਭਗਤ ਬਾਬਾ ਦੁਨੀ ਚੰਦ ਦੇ ਨਾਮ ਦੇ ਗਰਲਜ਼ ਕਾਲਜ ਬਣਵਾਇਆ, ਜਿੱਥੇ ਅੱਜ ਸੈਂਕੜੇ ਬੱਚੀਆਂ ਵਿੱਦਿਆ ਦੇ ਮੰਦਰ ਤੋਂ ਗਿਆਨ ਪ੍ਰਾਪਤ ਕਰ ਰਹੀਆ ਹਨ। ਸਵ. ਸੁਖਦੇਵ ਸਿੰਘ ਸਿੱਧੂ ਕਈ ਸਾਲਾਂ ਤੋਂ ਕੈਂਸਰ ਵਰਗੀ ਬਿਮਾਰੀ ਤੋ ਪੀੜਤ ਸਨ, ਆਪ ਨੇ ਬੜੇ ਦਲੇਰਾਨਾ ਤਰੀਕੇ ਨਾਲ ਇਸ ਨਾਮੁਰਾਦ ਬਿਮਾਰੀ ਦਾ ਟਾਕਰਾ ਕੀਤਾ, ਲੇਕਿਨ ਲੰਘੇ ਐਂਤਵਾਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 27 ਨਵੰਬਰ ਦਿਨ ਐਂਤਵਾਰ ਨੂੰ ਸ਼ਾਮੀਂ 2.15 ਤੋਂ 3 ਵਜੇ ਦਰਮਿਆਨ ਫਰੇਜ਼ਰ ਰਿਵਰ ਫਿਊਨਰਲ ਹੋਂਮ (2061 Riverside rd) ਐਬਸਫੋਰਡ ਕਨੇਡਾ ਵਿਖੇ ਹੋਵੇਗਾ, ਉਪਰੰਤ ਅੰਤਿਮ ਅਰਦਾਸ ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ (33094 S Fraiser way) ਐਬਸਫੋਰਡ ਕਨੇਡਾ ਵਿੱਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਕਾਲ ਸੋਨੀ ਸਿੱਧੂ- (604) 208-9000 ਦੇ ਨੰਬਰ ਤੇ ਸੰਪਰਕ ਕਰਨ।