ਦੋ ਪਰਵਾਸੀ ਲੇਖਕਾਂ ਦਾ ਪਰਵਾਸੀ ਸਾਹਿਤ ਕੇਂਦਰ ਵੱਲੋਂ ਰੂਬਰੂ ਤੇ ਸਨਮਾਨ 19 ਸਤੰਬਰ ਨੂੰ ਹੋਵੇਗਾ
ਲੁਧਿਆਣਾਃ 18 ਸਤੰਬਰ 2022 - ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ 19 ਸਤੰਬਰ ਦੁਪਹਿਰ 1 ਵਜੇ ਬਰਤਾਨੀਆ ਵੱਸਦੀ ਪੰਜਾਬੀ ਕਵਿੱਤਰੀ ਅਤੇ ਅਕਾਲ ਟੀ ਵੀ ਚੈਨਲ ਦੀ ਸਮਰੱਥ ਪੇਸ਼ਕਾਰ ਰੂਪ ਦੇਵਿੰਦਰ ਕੌਰ ਅਤੇ ਕੈਲਗਰੀ (ਕੈਨੇਡਾ) ਦੀ ਯੂਨੀਵਰਸਿਟੀ ਆਫ਼ ਕੈਲਗਰੀ ਦੇ ਸੈਨੇਟਰ ਤੇ ਰੇਡੀਉ ਰੈੱਡ ਐੱਮ ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਦਾ ਰੂ ਬਰੂ ਤੇ ਸਨਮਾਨ ਕੀਤਾ ਜਾਵੇਗਾ।
ਇਹ ਜਾਣਕਾਰੀ ਕਾਲਿਜ ਪ੍ਰਿੰਸੀਪਲ ਡਾਃ ਅਰਵਿੰਦਰ ਸਿੰਘ ਭੱਲਾ ਅਤੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾਃ ਤੇਜਿੰਦਰ ਕੌਰ ਨੇ ਦੇਂਦਿਆਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਕਰਨਗੇ। ਦੋਹਾਂ ਪ੍ਰਬੁੱਧ ਸ਼ਖਸੀਅਤਾਂ ਦੀ ਜਾਣ ਪਛਾਣ ਗੁਰਭਜਨ ਗਿੱਲ ਕਰਵਾਉਣਗੇ।ਇਸ ਮੌਕੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਪ੍ਰਕਾਸ਼ਿਤ ਹੁੰਦੇ ਤ੍ਰੈਮਾਸਿਕ ਮੈਗਜ਼ੀਨ ਪਰਵਾਸ ਦਾ ਸਰੀ (ਕੈਨੇਡਾ) ਵਿਸ਼ੇਸ਼ ਅੰਕ ਵੀ ਲੋਕ ਅਰਪਨ ਕੀਤਾ ਜਾਵੇਗਾ।