ਪੱਤਰਕਾਰ ਕੰਵਲਪ੍ਰੀਤ ਸਿੰਘ ਕੌੜਾ ਨੂੰ ਸਦਮਾ, ਪਿਤਾ ਜੀ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 30 ਦਸੰਬਰ 2021- ਪੱਤਰਕਾਰ ਕੰਵਲਪ੍ਰੀਤ ਸਿੰਘ ਕੌੜਾ ਨੂੰ ਉਸ ਵੇਲੇ ਗਹਿਰਾ ਸਦਮਾ ਜਦੋਂ ਉਨਾਂ ਦੇ ਪਿਤਾ ਜੀ ਕੈਪਟਨ ਚੈਚਲ ਸਿੰਘ ਦੀ ਸੰਖੇਪ ਬੀਮਾਰੀ ਪਿੱਛੋ ਮੌਤ ਹੋ ਗਈ। ਉਹ 75 ਸਾਲਾ ਦੇ ਸਨ। ਉਨਾਂ ਦੀ ਮੌਤ ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ, ਕੈਪਟਨ ਹਰਮਿੰਦਰ ਸਿੰਘ, ਸੱਜਣ ਸਿੰਘ ਚੀਮਾ, ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਚੇਅਰਮੈਨ ਬਲਵਿੰਦਰ ਲਾਡੀ, ਪ੍ਰਧਾਨ ਸੁਰਿੰਦਰ ਸਿੰਘ ਬੱਬੂ ਅਤੇ ਸਮੂਹ ਮੈਂਬਰ, ਇਸ ਤੋਂ ਇਲਾਵਾ ਸਾਹਿਤ ਸਭਾ ਸੁਲਤਾਨਪੁਰ ਲੋਧੀ, ਸਮੂਹ ਟੀਚਰਜ਼ ਯੂਨੀਅਨ, ਸਮਾਜ ਸੇਵੀ ਸੰਸਥਾਵਾਂ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਚੈਚਲ ਸਿੰਘ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਜੇਰੇ ਇਲਾਜ ਸਨ। ਜਿਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 30 ਦਸੰਬਰ 2 ਵਜੇ ਪਿੰਡ ਬੂਲ ਪੁਰ ਵਿਖ਼ੇ ਹੋਵੇਗਾ।