ਆਈ ਐਮ ਏ ਦੇ ਸੂਬਾ ਪ੍ਰਧਾਨ ਡਾ ਪਰਮਜੀਤ ਮਾਨ ਨੂੰ ਸਦਮਾ, ਪਿਤਾ ਤਰਸੇਮ ਲਾਲ ਜਾਨੀਆਂ ਦਾ ਦੇਹਾਂਤ
ਨਵਾਂ ਸ਼ਹਿਰ, 25 ਜਨਵਰੀ 2022 - ਸ਼ਹਿਰ ਦੇ ਪ੍ਰਸਿੱਧ ਡਾ ਪਰਮਜੀਤ ਮਾਨ (ਸੂਬਾ ਪ੍ਰਧਾਨ ਆਈਐਮਏ ) ਅਤੇ ਇਲਾਕੇ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਰੱਖਣ ਵਾਲੇ ਮਾਨ ਪਰਿਵਾਰ ਨੂੰ ਅੱਜ ਉਸ ਸਮੇਂ ਬਹੁਤ ਸਦਮਾ ਪਹੁੰਚਿਆ ਜਦੋਂ ਡਾ ਮਾਨ ਦੇ ਪਿਤਾ ਸ੍ਰੀ ਤਰਸੇਮ ਲਾਲ, ਕੁਝ ਸਮਾਂ ਬੀਮਾਰ ਰਹਿਣ ਉਪਰੰਤ ਇਸ ਸੰਸਾਰ ਵਿਚ ਨਹੀਂ ਰਹੇ। ਉਨ੍ਹਾਂ ਦਾ ਅੰਤਮ ਸਸਕਾਰ ਪਿੰਡ ਜਾਨੀਆਂ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ।ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਧਰਮਪਾਲ ਵੱਲੋਂ ਦਿਖਾਈ ਗਈ ।ਅੱਜ ਸਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸਮੇਂ ਇਲਾਕੇ ਦੀਆਂ ਸਮਾਜਕ ,ਧਾਰਮਿਕ ,ਰਾਜਨੀਤਕ ,ਡਾਕਟਰੀ ਕਿੱਤੇ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਉਨ੍ਹਾਂ ਦੇ ਪ੍ਰੇਮੀਆਂ ਸਨੇਹੀਆਂ ਰਿਸ਼ਤੇਦਾਰਾਂ ਦਾ ਭਾਰੀ ਇਕੱਠ ਸੀ ।
ਉਨ੍ਹਾਂ ਦੀਆਂ ਅੰਤਮ ਰਸਮਾਂ ਸਮੇਂ ਤੀਹ ਜਨਵਰੀ ਨੂੰ ਪਿੰਡ ਜਾਨੀਆਂ ਤਹਿਸੀਲ ਨਵਾਂਸ਼ਹਿਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਉਪਰੰਤ ਸ਼ਰਧਾਂਜਲੀ ਸਮਾਗਮ ਹੋਵੇਗਾ ।ਵਿਸ਼ੇਸ਼ ਵਰਨਣਯੋਗ ਹੈ ਕਿ ਸਵਰਗੀ ਸ੍ਰੀ ਤਰਸੇਮ ਲਾਲ ਦੀ ਬਦੌਲਤ ਇਸ ਪਰਿਵਾਰ ਨੇ ਬੇਟ ਇਲਾਕੇ ਵਿੱਚ ਬਹੁਤ ਸਖ਼ਤ ਮਿਹਨਤ ਕਰਕੇ ਜਿੱਥੇ ਖੇਤੀਬਾੜੀ ਦੇ ਕਿੱਤੇ ਵਿੱਚ ਕਾਮਯਾਬੀ ਹਾਸਲ ਕੀਤੀ ਉਥੇ ਰਾਜਨੀਤਕ ਅਤੇ ਸਮਾਜਕ ਖੇਤਰਾਂ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ ।ਸ੍ਰੀ ਤਰਸੇਮ ਲਾਲ ਨੇ ਸਖ਼ਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਇਆ ਤੇ ਅੱਜ ਇਲਾਕੇ ਵਿੱਚ ਇਹ ਪਰਿਵਾਰ ਡਾਕਟਰਾਂ ਦੇ ਪਰਿਵਾਰ ਵਜੋਂ ਵੀ ਜਾਣਿਆ ਜਾਂਦਾ ਹੈ ।
ਅੱਜ ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਆਈ ਐਮ ਏ ਦੇ ਰਾਸ਼ਟਰੀ ਵਾਈਸ ਪ੍ਰਧਾਨ ਡਾ ਨਵਜੋਤ ਦਹੀਆ, ਸੂਬਾ ਮੈਡੀਕਲ ਕੌਂਸਲ ਮੈਂਬਰ ਐਸ ਪੀ ਐਸ ਸੂਚ ,ਸੂਬਾ ਸਕੱਤਰ ਡਾ ਆਰ ਐਸ ਬੱਲ, ਸਥਾਨਕ ਡਾਕਟਰ ਜਸਵਿੰਦਰ ਸੈਣੀ ,ਗੁਰਦੀਪ ਸਿੰਘ ਸੇਠੀ, ਗੁਰਿੰਦਰਪਾਲ, ਬਲਰਾਜ ਚੌਧਰੀ, ਕੇ ਐੱਸ ਪਾਹਵਾ,ਰੰਜੀਵ ਕੁਮਾਰ ਪਰਮਜੀਤ ਸੈਣੀ ਅਮਰਿੰਦਰ ਸੈਣੀ ,ਮਨਜੀਤ ਸਿੰਘ ਜਗਮੋਹਨ ਪੁਰੀ ਪਰਮਜੀਤ ਮਾਹੀ ਬਲਬੀਰ ਕੁਮਾਰ ,ਅਕਾਲੀ ਨੇਤਾ ਸਰਦਾਰ ਪਰਮ ਸਿੰਘ ਖ਼ਾਲਸਾ, ਲੱਕੀ ਨਵਾਂਸ਼ਹਿਰ, ਹੇਮੰਤ ਬੌਬੀ ਰਾਹੋਂ',ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ,ਡਾ ਸੁਖਵਿੰਦਰ ਸੁੱਖੀ ਐਮਐਲਏ ਬੰਗਾ ,ਡਾ ਨਛੱਤਰਪਾਲ ਸੂਬਾ ਜਨਰਲ ਸਕੱਤਰ ਬੀਐੱਸਪੀ ,ਕਾਂਗਰਸੀ ਆਗੂ ਰਾਣਾ ਕੁਲਦੀਪ ਸਿੰਘ ਜਾਡਲਾ ,ਅਮਰਜੀਤ ਪਾਲ ਸਾਬਕਾ ਏਡੀਸੀ ਨਵਾਂਸ਼ਹਿਰ ,ਡਾ ਕਰਨੈਲ ਸਿੰਘ ਆਈਏਐਸ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ,ਸੂਬਾਈ ਮੁਲਾਜ਼ਮ ਆਗੂ ਗੁਰਨੇਕ ਸਿੰਘ ਸ਼ੇਰ ਆਦਿ ਸ਼ਾਮਲ ਸਨ ।