ਡਾ.ਜਸਕਰਨ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 15 ਜੁਲਾਈ 2022 - ਡਾ.ਜਸਕਰਨ ਸਿੰਘ ਸਿਵਲ ਹਸਪਤਾਲ ਫ਼ਰੀਦਕੋਟ, ਰਵਨੀਤ ਕੌਰ ਕਨੇਡਾ ਦੇ ਪਿਤਾ ਅਤੇ ਸੇਵਾ ਮੁਕਤ ਮੁੱਖ ਅਧਿਆਪਕਾ ਕੁਲਵੰਤ ਕੌਰ ਮਾਣੂਕੇ ਦੇ ਪਤੀ ਸੇਵਾ ਮੁਕਤ ਮੁੱਖ ਅਧਿਆਪਕ ਅਵਤਾਰ ਸਿੰਘ ਮਾਣੂਕੇ ਦਾ ਅਚਾਨਕ ਦੇਹਾਂਤ ਹੋਣ ਨਾਲ ਮਾਣੂਕੇ ਪ੍ਰੀਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ । ਸਵਰਗੀ ਸੇਵਾ ਮੁਕਤ ਮੁੱਖ ਅਧਿਆਪਕ ਅਵਤਾਰ ਸਿੰਘ ਮਾਣੂਕੇ ਨਮਿਤ ਰੱਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 17 ਜੁਲਾਈ, ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਗੁਰਦੁਆਰਾ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਹੋਵੇਗੀ ।
ਇਸ ਦੁੱਖ ਦੀ ਘੜੀ 'ਚ ਡਾ.ਜਸਕਰਨ ਸਿੰਘ, ਸੇਵਾ ਮੁਕਤ ਮੁੱਖ ਅਧਿਆਪਕਾ ਕੁਲਵੰਤ ਕੌਰ ਨਾਲ ਕਿ੍ਸ਼ਨਾਂਵੰਤੀ ਸੇਵਾ ਸੁਸਾਇਟੀ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ, ਹੈੱਲਥ ਫ਼ਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ.ਵਿਸ਼ਦੀਪ ਗੋਇਲ, ਗਊਸ਼ਾਲਾ ਆਨੰਦੇਆਣਾ ਦੇ ਪ੍ਰਬੰਧਕ ਡਾ.ਚੰਦਰ ਸ਼ੇਖਰ ਕੱਕੜ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਸ਼ਿਵਰਾਜ ਕਪੂਰ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ, ਦੀ ਗੁਰੂ ਨਾਨਕ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਸਰਬਣ ਸਿੰਘ ਗਿੱਲ, ਸੇਵਾ ਮੁਕਤ ਸੁਪਰਡੈਂਟ ਬਲਵਿੰਦਰ ਸਿੰਘ ਬਿੰਦੀ, ਪਿ੍ੰਸੀਪਲ ਦੀਪਕ ਸਿੰਘ ਸਰਕਾਰੀ ਸੀ.ਸੈ.ਸਕੂਲ.ਪੰਜਗਰਾਈ ਕਲਾਂ, ਮੁੱਖ ਅਧਿਆਪਕ ਰਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਢੀਮਾਂਵਾਲੀ, ਅਦਾਕਾਰ ਲਛਮਣ ਭਾਣਾ, ਅਮਰਜੀਤ ਸੇਖੋਂ, ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਿੰਗੜਾ, ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ, ਜ਼ਿਲਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਜਸਬੀਰ ਸਿੰਘ ਜੱਸੀ ਸਮੇਤ ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਵੱਖ-ਵੱਚ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।