ਕਪੂਰਥਲਾ, 13 ਅਗਸਤ 2016 : ਸਾਲ 1971 'ਚ ਭਾਰਤ-ਪਾਕਿਸਤਾਨ ਜੰਗ ਦੇ ਹੀਰੋ ਵੀਰ ਚੱਕਰ ਨਾਲ ਸਨਮਾਨਤ ਸੂਬੇਦਾਰ ਰਤਨ ਸਿੰਘ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਵੀਰਵਾਰ ਨੂੰ ਉਨ•ਾਂ ਦਾ ਅੰਤਕ ਸੰਸਕਾਰ ਕੀਤਾ ਗਿਆ। ਵੱਖੋ ਵੱਖਰੇ ਧਾਰਮਿਕ, ਸਮਾਜਿਕ ਅਤੇ ਸਿਆਸੀ ਸੰਗਠਨਾਂ ਦੇ ਨੇਤਾਵਾਂ ਨੇ ਸੂਬੇਦਾਰ ਰਤਨ ਸਿੰਘ ਦੇ ਦਿਹਾਂਤ 'ਤੇ ਭਾਰੀ ਦੁੱਖ ਪ੍ਰਗਟ ਕੀਤਾ।
ਦੱਸਣਯੋਗ ਹੈ ਕਿ ਸੂਬੇਦਾਰ ਰਤਨ ਸਿੰਘ ਅਤੇ ਹੋਰਨਾਂ ਫ਼ੌਜੀਆਂ ਦੀ ਬਹਾਦਰੀ 'ਤੇ ਬਾਰਡਰ ਫ਼ਿਲਮ ਬਣਾਈ ਗਈ ਸੀ ਜਿਸ ਵਿੱਚ ਅਦਾਕਾਰ ਪੁਨੀਤ ਇੱਸਰ ਨੇ ਸੂਬੇਦਾਰ ਰਤਨ ਸਿੰਘ ਦਾ ਕਿਰਦਾਰ ਨਿਭਾਇਆ ਸੀ। 1971 ਦੀ ਜੰਗ 'ਚ ਜਦੋਂ ਸੂਬੇਦਾਰ ਰਤਨ ਸਿੰਘ ਰਾਜਸਥਾਨ 'ਚ ਲੋਂਗੋਵਾਲ ਪੋਸਟ 'ਤੇ ਤਾਇਨਾਤ ਸਨ ਤਾਂ ਪਾਕਿਸਤਾਨੀ ਫ਼ੌਜੀਆਂ ਦੁਆਰਾ 45 ਟੈਂਕਾਂ ਅਤੇ ਬਟਾਲੀਅਨ ਦੇ 2000 ਤੋਂ ਵੀ ਵੱਧ ਫ਼ੌਜੀਆਂ ਦੇ ਹਮਲੇ ਨੂੰ ਸਿਰਫ 80 ਭਾਰਤੀ ਫ਼ੌਜੀਆਂ ਨੇ ਧੂੜ ਚਟਾਈ ਸੀ। ਇਨ•ਾਂ 'ਚ ਸੂਬੇਦਾਰ ਰਤਨ ਸਿੰਘ ਵੀ ਸ਼ਾਮਲ ਸਨ। ਬ੍ਰਿਗੇਡੀਅਰ ਕੁਲਦੀਪ ਸਿੰਘ ਦੀ ਅਗਵਾਈ 'ਚ ਇਨ•ਾਂ ਫ਼ੌਜੀਆਂ ਪਾਕਿਸਤਾਨੀ ਫ਼ੌਜ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ ਜਿਸਦੀ ਚਰਚਾ ਅੱਜ ਤੱਕ ਹੁੰਦੀ ਹੈ। ਇਸੇ ਬਹਾਦਰੀ ਨੂੰ ਦੇਖ ਤਤਕਾਲੀਨ ਰਾਸ਼ਟਰਪਤੀ ਵੀ.ਵੀ ਗਿਰੀ ਨੇ ਸੂਬੇਦਾਰ ਰਤਨ ਸਿੰਘ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਸੀ।