ਅਸ਼ੋਕ ਵਰਮਾ
ਬਠਿੰਡਾ, 25 ਦਸੰਬਰ 2020 - ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੇਵਾ ਮੁਕਤ ਲੋਕ ਸੰਪਰਕ ਅਫਸਰ ਅਤੇ ਰਿਫਾਨਿਰੀ ਦੇ ਜਨ ਸੰਪਰਕ ਅਧਿਕਾਰੀ ਵਾਹਿਗੁਰੂ ਪਾਲ ਸਿੰਘ ਫੂਲਕਾ ਨੂੰ ਅੱਜ ਵੱਖ ਵੱਖ ਸਿਆਸੀ, ਧਾਰਮਿਕ ਸਮਾਜਿਕ ਸੰਸਥਾਵਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਅੱਜ ਵਾਹਿਗੁਰੂ ਪਾਲ ਸਿੰਘ ਨਮਿਤ ਰਖਵਾਏ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਵਿਧਾਇਕ ਬਲਜਿੰਦਰ ਕੌਰ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਸੇਵਾ ਮੁਕਤ ਲੋਕ ਸੰਪਰਕ ਅਧਿਕਾਰੀ ਗਿਆਨ ਸਿੰਘ, ਜਸਵਿੰਦਰ ਸ਼ਿਘ ਖਾਲਸਾ ,ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਮਾਸਟਰ ਹਰਮੰਦਰ ਸਿੰਘ ਨੇ ਉਹਨਾਂ ਦੇ ਜੀਵਨ ਅਤੇ ਉਹਨਾਂ ਨਾਲ ਜੁੜੀਆਂ ਯਾਦਾ ਸੰਗਤਾਂ ਨਾਲ ਸਾਂਝੀਆ ਕੀਤੀਆ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵਾਹਿਗੁਰੂ ਪਾਲ ਸਿੰਘ ਨੂੰ ਨੇਕਦਿਲ ਇਨਸਾਨ ਦੱਸਦਿਆਂ ਕਿਹਾ ਕਿ ਉਹਨਾਂ ਆਪਣੀ ਹਰ ਜਿੰਮੇਵਾਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ।
ਉਹਨਾਂ ਇਸ ਮੌਕੇ ਵਾਹਿਗੁਰੂ ਪਾਲ ਸਿੰਘ ਦੇ ਭਰਾ ਹਰਵਿੰਦਰ ਸਿੰਘ ਫੂਲਕਾ ਦੀ ਦਿੱਲੀ ਦੰਗਿਆ ਦੇ ਦੋਸ਼ੀਆਂ ਵਿਰੁੱਧ ਲੜਾਈ ਅਤੇ ਇਨਸਾਫ ਲਈ ਸੰਘਰਸ਼ ਦਾ ਜਿਕਰ ਕੀਤਾ। ਇਸ ਤੋਂ ਇਲਾਵਾ ਡੇਰਾ ਸ਼੍ਰੀ ਰਾਮ ਟਿੱਲਾ ਦੇ ਮੁੱਖ ਸੇਵਾਦਾਰ ਬਾਵਾ ਜਸ਼ਪ੍ਰੀਤ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਵਿਧਾਇਕ ਬਲਜਿੰਦਰ ਕੌਰ, ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ, ਰਜੀਵ ਪ੍ਰਮਾਰ ਸੀ.ਈ.ਓ ਬਠਿੰਡਾ ਰਿਫਾਇਨਰੀ, ਪੰਕਜ਼ ਵਿਨਾਇਕ, ਜੀਵਨਜੋਤ ਸਿੰਘ ਮੈਨੇਜਰ ਐਚ.ਆਰ, ਚਰਨਜੀਤ ਸਿੰਘ ਪ੍ਰੋਜੈਕਟ ਮੈਨੇਜਰ, ਵਿਧਾਇਕ ਮੀਤ ਹੇਅਰ, ਨਾਜਰ ਸਿੰਘ ਮਾਨਸ਼ਾਹੀਆ, ਜਗਦੀਪ ਸਿੰਘ ਨਕਈ, ਹਰਦੇਵ ਅਰਸ਼ੀ, ਬਲਕਾਰ ਸਿੰਘ ਬਰਾੜ, ਗੁਰਾ ਸਿੰਘ ਤੁੰਗਵਾਲੀ, ਚਿਰੰਜੀ ਲਾਲ ਗਰਗ, ਗੁਰਪ੍ਰੀਤ ਸਿੰਘ ਪੀਰਕੋਟ, ਜਸਵੀਰ ਸਿੰਘ ਬਰਾੜ, ਜਸਵੀਰ ਸਿੰਘ ਜੱਸਾ, ਰਤਨ ਸ਼ਰਮਾ, ਨਵਦੀਪ ਸਿੰਘ ਜੀਦਾ, ਚਮਕੌਰ ਸਿੰਘ ਮਾਨ, ਡਾ.ਓਮ ਪ੍ਰਕਾਸ਼ ਸ਼ਰਮਾ, ਅੰਮਿ੍ਰਤ ਅਗਰਵਾਲ ਅਤੇ ਰਾਜਨ ਗਰਗ, ਤੋਂ ਇਲਾਵਾ ਪੰਚਾਇਤੀ ਨੁਮਾਇੰਦੇ ਆਦਿ ਹਾਜਰ ਸਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਜਿਲਾ ਬਾਰ ਐਸੋਸੀਏਸ਼ਨ ਬਠਿੰਡਾ, ਬਾਰ ਐਸੋਸੀਏਸ਼ਨ ਹਾਈ ਕੋਰਟ ਚੰਡੀਗੜ, ਨੰਬਰਦਾਰ ਯੂਨੀਅਨ, ਪੰਚਾਇਤ ਭਦੌੜ, ਲੋਕ ਜਨ ਸ਼ਕਤੀ ਪਾਰਟੀ, ਬੁੱਕ ਬੈਂਕ ਸੁਸਾਇਟੀ ਅਤੇ ਗੁਰਮਿਤ ਪ੍ਰਚਾਰ ਸਭਾ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ। ਇਸ ਮੌਕੇ ਪੰਜਾਬ ਦੇ ਸਾਬਕਾ ਵਿਰੋਧੀ ਧਿਰ ਨੇਤਾ ਐਚ.ਐਸ.ਫੂਲਕਾ, ਪ੍ਰੀਤ ਕਮਲ ਫੂਲਕਾ ਅਤੇ ਸੰਦੀਪ ਕਮਲ ਫੂਲਕਾ ਨੇ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨਪ੍ਰੋ. ਗੁਰਦੀਪ ਸਿੰਘ ਮਾਨ ਨੇੇ ਕੀਤਾ।