ਵਿਸ਼ਵ ਪ੍ਰਸਿੱਧ ਇਸਲਾਮੀ ਸਕਾਲਰ ਮੌਲਾਨਾ ਜਲਾਲੂਦੀਨ ਉਮਰੀ ਨਹੀਂ ਰਹੇ
- ਜਮਾਤ ਏ ਇਸਲਾਮੀ ਦੇ ਸੂਬਾ ਪੱਧਰੀ ਦਫਤਰ ਮਾਲੇਰਕੋਟਲਾ ਵਿਖੇ ਗ਼ਾਇਬਾਨਾ ਨਮਾਜ਼ ਏ ਜਨਾਜ਼ਾ ਪੜ੍ਹਕੇ ਕੀਤੀ ਗਈ ਨਫ਼ਰਤ ਦੀ ਦੁਆ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 27 ਅਗਸਤ 2022 - ਵਿਸ਼ਵ ਪ੍ਰਸਿੱਧ ਇਸਲਾਮੀ ਸਕਾਲਰ ਅਤੇ ਜਮਾਅਤ ਇਸਲਾਮੀ ਹਿੰਦ ਦੇ ਸਾਬਕਾ ਮੁਖੀ ਮੌਲਾਨਾ ਜਲਾਲੂਦੀਨ ਉਮਰੀ ਇੱਕ ਲੰਬੀ ਬਿਮਾਰੀ ਮਗਰੋਂ ਲੰਘੀ ਰਾਤ ਸਵਰਗਵਾਸ ਹੋ ਗਏ। ਉਹ 88 ਸਾਲ ਦੇ ਸਨ। ਅਲੀਗੜ੍ਹ ਵਿਖੇ ਸਥਾਪਤ 'ਅਦਾਰਾ ਤਹਿਕੀਕੋ ਤਸਨੀਫ਼ ' ਦੇ 1970 ਤੋਂ 2001 ਸਕੱਤਰ ਅਤੇ ਫਿਰ 2001 ਤੱਕ ਮੁਖੀ ਰਹੇ ਮੌਲਾਨਾ ਉਮਰੀ ਨੂੰ 2007 ਵਿੱਚ ਨਵੀਂ ਦਿੱਲੀ ਵਿਖੇ ਜਮਾਅਤ ਇਸਲਾਮੀ ਹਿੰਦ ਦਾ ਮੁਖੀ ਬਣਾਇਆ ਗਿਆ ਸੀ ਅਤੇ 2017 ਤੱਕ ਉਹ ਇਸ ਅਹੁਦੇ ਤੇ ਬਰਕਰਾਰ ਰਹੇ। ਜਮਾਅਤ ਇਸਲਾਮੀ ਹਿੰਦ ਦੇ ਸੂਬਾ ਹੈੱਡ ਆਫਿਸ ਸਥਾਨਕ ਦਫ਼ਤਰ ਵਿਖੇ ਅੱਜ ਉਹਨਾਂ ਦੀ ਗਾਇਬਾਣਾ ਨਮਾਜ਼ ਜਨਾਜ਼ਾ ਵੀ ਪੜ੍ਹੀ ਗਈ।