ਅਸ਼ੋਕ ਵਰਮਾ
ਮਾਨਸਾ, 8 ਨਵੰਬਰ 2020 - ਮੁਲਾਜ਼ਮ ਲਹਿਰ ਦੇ ਸਿਰਮੌਰ ਲੀਡਰ, ਉੱਘੇ ਟਰੇਡ ਯੂਨੀਅਨ ਤੇ ਕਮਿਊਨਿਸਟ ਆਗੂ ਡਾ. ਆਤਮਾ ਸਿੰਘ ਆਤਮਾ (80) ਜੋ ਕਿ ਸੰਖੇਪ ਬਿਮਾਰੀ ਦੇ ਕਾਰਨ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ ਦਾ ਅੱਜ ਦੇਹਾਂਤ ਹੋ ਗਿਆ। ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸਾਥੀ ਆਤਮਾ ਸਿੰਘ ਆਤਮਾ ਦੇ ਵਿਛੋੜੇ ਮੌਕੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਲੰਮਾ ਸਮਾਂ ਮੁਲਾਜ਼ਮ ਅਤੇ ਕਮਿਊਨਿਸਟ ਲਹਿਰ ਵਿੱਚ ਨਿਰਸੁਆਰਥ ਅਤੇ ਨਿੱਡਰ ਸਿਪਾਹੀ ਦੇ ਤੌਰ ਤੇ ਕੰਮ ਕਰਨ ਵਾਲੇ ਇਸ ਆਗੂ ਦਾ ਸਦੀਵੀ ਵਿਛੋੜਾ ਕਮਿਊਨਿਸਟ ਲਹਿਰ ਤੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਸਮੇਂ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਮਾਨਸਾ ਕਰਿਸ਼ਨ ਚੌਹਾਨ ਨੇ ਦੱਸਿਆ ਕਿ ਸਾਥੀ ਆਤਮਾ ਸਿੰਘ ਆਤਮਾ ਦਾ ਅੰਤਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਭੂੰਦੜ ਵਿਖੇ ਸੋਮਵਾਰ ਨੂੰ ਸਵੇਰੇ 11 ਵਜੇ ਹੋਵੇਗਾ।
ਉਹਨਾਂ ਦੱਸਿਆ ਕਿ ਇਸ ਸਮੇਂ ਪਾਰਟੀ ਆਗੂਆਂ ਤੋਂ ਇਲਾਵਾ, ਧਾਰਮਿਕ, ਸਮਾਜਿਕ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਸੀ.ਪੀ.ਆਈ. ਦੇ ਜਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਨਿਹਾਲ ਸਿੰਘ ਮਾਨਸਾ, ਸ਼ਹਿਰੀ ਸਕੱਤਰ ਰਤਨ ਭੋਲਾ, ਏਟਕ ਦੇ ਜਿਲਾ ਕਨਵੀਨਰ ਦਰਸ਼ਨ ਪੰਧੇਰ, ਸਕੱਤਰ ਨਰੇਸ਼ ਬੁਰਜ ਹਰੀ, ਕਾਕਾ ਸਿੰਘ, ਵੇਦ ਪ੍ਰਕਾਸ਼ ਬੁਢਲਾਡਾ, ਜੁਗਰਾਜ ਹੀਰਕੇ, ਰੂਪ ਸਿੰਘ ਢਿੱਲੋਂ, ਤਿੰਨੋ ਸਬ ਡਵੀਜ਼ਨ ਸਕੱਤਰ, ਜਿਲਾ ਪ੍ਰਧਾਨ ਇਸਤਰੀ ਸਭਾ ਐਡਵੋਕੇਟ ਰੇਖਾ ਸ਼ਰਮਾ, ਕਿਰਨਾ ਰਾਣੀ ਐਮ.ਸੀ. ਅਤੇ ਦਲਜੀਤ ਮਾਨਸ਼ਾਹੀਆ, ਮਲਕੀਤ ਮੰਦਰਾਂ ਕੁੱਲ ਹਿੰਦ ਕਿਸਾਨ ਸਭਾ ਆਦਿ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।