← Go Back
ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਹਾਲੇ ਵੀ ਚਿੰਤਾਜਨਕ ਮੁਹਾਲੀ, 12 ਮਈ, 2020 : ਹਾਕੀ ਦੇ ਮਹਾਨ ਖਿਡਾਰੀ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਨੂੰ ਅੱਜ 12 ਮਈ ਨੂੰ ਸਵੇਰੇ 9.00 ਵਜੇ ਦਿਲ ਦਾ ਦੌਰਾ ਪਿਆ (ਕਾਰਡੀਐਕ ਅਰੈਸਟ) ਤੇ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਵੈਂਟੀਲੇਟਰ 'ਤੇ ਰੱਖਿਆ ਹੋਇਆ ਹੈ। ਉਹਨਾਂ ਨੂੰ ਸ਼ੁੱਕਰਵਾਰ ਨੂੰ ਬਹੁਤ ਗੰਭੀਰ ਹਾਲਤ ਵਿਚ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਹਨਾਂ ਦੀ ਹਾਲਤ ਵਿਚ ਥੋੜਾ ਬਹੁਤ ਸੁਧਾਰ ਹੋਇਆ ਸੀ ਪਰ ਹਾਲੇ ਵੀ ਉਹ ਚਿੰਤਾਜਨਕ ਬਣੀ ਹੋਈ ਹੈ। ਡਾਕਟਰ ਅਗਲੇ 24 ਤੋਂ 48 ਘੰਟੇ ਉਹਨਾਂ ਦੀ ਸਿਹਤ ਦੀ ਸਮੀਖਿਆ ਕਰਦੇ ਰਹਿਣਗੇ ਤੇ ਇਸ ਉਪਰੰਤ ਹੀ ਸਿਹਤ ਬਾਰੇ ਕੋਈ ਅਗਲਾ ਬਿਆਨ ਜਾਰੀ ਹੋਵੇਗਾ।
Total Responses : 267