ਸਵਰਗੀ ਜੱਥੇਦਾਰ ਤਲਵੰਡੀ ਦੀ ਪਤਨੀ ਸਰਦਾਰਨੀ ਮਹਿੰਦਰ ਕੌਰ ਨਹੀਂ ਰਹੇ
ਗੁਰਪ੍ਰੀਤ ਸਿੰਘ ਮੰਡਿਆਣੀ
- ਅੱਜ ਸਵੇਰੇ 9 ਵਜੇ ਪੀ.ਜੀ.ਆਈ ਚੰਡੀਗੜ੍ਹ 'ਚ ਲਿਆ ਆਖਰੀ ਸਾਹ
ਲੁਧਿਆਣਾ,29 ਜੁਲਾਈ 2021, ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਸਰਦਾਰਨੀ ਮਹਿੰਦਰ ਕੌਰ ਦੀ ਅੱਜ ਮੌਤ ਹੋ ਗਈ। 91 ਸਾਲਾ ਮਹਿੰਦਰ ਕੌਰ ਕਈ ਦਿਨਾ ਤੋਂ ਪੀ.ਜੀ.ਆਈ ਚੰਡੀਗੜ੍ਹ 'ਚ ਇਲਾਜ ਲਈ ਦਾਖਲ ਸਨ ਜਿੱਥੇ ਅੱਜ ਸਵੇਰੇ 9 ਵਜੇ ਉਂਨਾਂ ਨੇ ਆਖਰੀ ਸਾਹ ਲਿਆ।
ਮਾਤਾ ਮਹਿੰਦਰ ਕੌਰ ਦੇ ਬੇਟੇ ਅਤੇ ਸਾਬਕਾ ਐਮ ਐਲ ਏ ਸਰਦਾਰ ਰਣਜੀਤ ਸਿੰਘ ਤਲਵੰਡੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਜੀ ਦਾ ਅੰਤਿਮ ਸਸਕਾਰ ਉਨਾਂ ਦੇ ਪਿੰਡ ਤਲਵੰਡੀ ਰਾਏ (ਤਹਿਸੀਲ ਰਾਏਕੋਟ) ਵਿੱਚ 30 ਜੁਲਾਈ ਸ਼ੁੱਕਰਵਾਰ ਬਾਅਦ ਦੁਪਹਿਰ 3 ਵਜੇ ਹੋਵੇਗਾ।
ਜ਼ਿਕਰ ਲਾਇਕ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਤਾ ਮਹਿੰਦਰ ਕੌਰ ਨੂੰ ਇਕ ਕੈਬਨਿਟ ਵਜ਼ੀਰ ਵਾਲ਼ੀਆਂ ਸਹੂਲਤਾਂ ਦੇ ਕੇ ਸਨਮਾਨਿਆਂ ਹੋਇਆ ਹੈ।ਉਹਨਾਂ ਦੇ ਪਤੀ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ , ਪੰਜਾਬ ਦੇ ਵਜੀਰ ,ਮੈਂਬਰ ਲੋਕ ਸਭਾ ਤੇ ਮੈਂਬਰ ਰਾਜ ਸਭਾ ਵੀ ਰਹੇ ਸਨ।ਮਾਤਾ ਮਹਿੰਦਰ ਕੌਰ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ।