ਅਸ਼ੋਕ ਵਰਮਾ
ਬਠਿੰਡਾ, 4 ਅਕਤੂਬਰ 2020 - ਇੱਥੋਂ ਦੀ ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੇ ਮੈਂਬਰ ਤੇ ਉੱਘੇ ਸ਼ਾਇਰ ਅਜੀਤ ਰਾਹੀ ਦੇ ਅਕਾਲ ਚਲਾਣੇ ਤੇ ਸਾਹਿਤਕ ਹਲਕਿਆਂ ’ਚ ਸੋਗ ਦੀ ਲਹਿਰ ਹੈ। ਉਹ ਕਰੋਨਾ ਤੋਂ ਪੀੜਤ ਸਨ ਜਿਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਦੋਹਤਿਰਆਂ ਤਰਨਵੀਰ ਸਿੰਘ ਅਤੇ ਹਰਸ਼ ਨੇ ਦਿਖਾਈ। ਉਨਾਂ ਦਾ ਸਪੁੱਤਰ ਅਮਰੀਕਾ ਵਿਖੇ ਰਹਿੰਦਾ ਹੈ ਤੇ ਸਪੁੱਤਰੀ ਉਨ੍ਹਾਂ ਦੇ ਨਾਲ ਰਹਿੰਦੀ ਹੈ । ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਸਥਾਨਕ ਪੰਜਾਬੀ ਸਾਹਿਤ ਸਭਾ (ਰਜਿ) ਦੇ ਮਾਣਯੋਗ ਮੈਂਬਰ ਸਨ। ਮੇਨ ਬਾਜਾਰ ਵਿੱਚ ਸਥਿਤ ਉਨਾਂ ਦੀ ਬੰਦੂਕਾਂ ਦੀ ਮੁਰੰਮਤ ਦੀ ਦੁਕਾਨ ਇੱਕ ਤਰਾਂ ਲੇਖਕਾਂ ਦੀ ਸੱਥ ਵੀ ਹੁੰਦੀ ਸੀ, ਜਿੱਥੇ ਲੇਖਕ ਅਕਸਰ ਸਾਹਿਤਕ ਵਿਚਾਰ ਵਟਾਂਦਰਾ ਕਰਦੇ ਸਨ।
ਉਨ੍ਹਾਂ ਦੇ ਅਕਾਲ ਚਲਾਣੇ ਤੇ ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਮੁੱਖ ਸਰਪ੍ਰਸਤ ਡਾ. ਅਜੀਤਪਾਲ ਸਿੰਘ, ਮੁੱਖ ਸਲਾਹਕਾਰ ਡਾ. ਸਤਨਾਮ ਸਿੰਘ ਜੱਸਲ, ਸਲਾਹਕਾਰ ਅਮਰਜੀਤ ਪੇਂਟਰ ਤੇ ਪਿ੍ਰੰ. ਜਗਮੇਲ ਸਿੰਘ ਜਠੌਲ, ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਜਨਰਲ ਸਕੱਤਰ ਭੁਪਿੰਦਰ ਸੰਧੂ, ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ, ਮੀਤ ਪ੍ਰਧਾਨ ਅਮਰਜੀਤ ਹਰੜ ,ਸਕੱਤਰ ਜਸਪਾਲਜੀਤ, ਵਿੱਤ ਸਕੱਤਰ ਦਵੀ ਸਿੱਧੂ, ਪ੍ਰੈੱਸ ਸਕੱਤਰ ਗੁਰਸੇਵਕ ਸਿੰਘ ਚੁੱਘੇ ਖ਼ੁਰਦ, ਮੈਂਬਰ ਮਨਪ੍ਰੀਤ ਟਿਵਾਣਾ,ਹਰਜੀਤ ਕਮਲ ਗਿੱਲ, ਗੁਰਮੀਤ ਖੋਖਰ ਤੋਂ ਇਲਾਵਾ ਉੱਘੇ ਕਹਾਣੀਕਾਰ ਅਤਰਜੀਤ, ਪਿ੍ਰੰਸੀਪਲ ਜਗਦੀਸ਼ ਘਈ, ਅਮਰਜੀਤ ਜੀਤ, ਜਨਕ ਰਾਜ ਜਨਕ, ਗੁਰਵਿੰਦਰ ਸਿੱਧੂ ਆਦਿ ਲੇਖਕਾਂ ਨੇ ਅਜੀਤ ਰਾਹੀਂ ਦੇ ਅਕਾਲ ਚਲਾਣੇ ਤੇ ਉਨ੍ਹਾਂ ਦੇ ਪਰਿਵਾਰ ਅਤੇ ਛੋਟੇ ਭਰਾ ਮਨਜੀਤ ਬਠਿੰਡਾ ਨਾਲ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।