ਪੱਤਰਕਾਰ ਪਰਵਿੰਦਰਜੀਤ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ
- ਦੇਸ਼-ਵਿਦੇਸ਼ ਦੀਆਂ ਪੱਤਰਕਾਰਤਾ, ਲੇਖਕਾਂ ਨਾਲ ਜੁੜੀਆਂ ਸੰਸਥਾਵਾਂ ਨੇ ਦਿੱਤੀ ਸ਼ਰਧਾਂਜਲੀ
ਫਗਵਾੜਾ, 04 ਮਈ 2021 - ਪ੍ਰਸਿੱਧ ਪੱਤਰਕਾਰ ਅਤੇ ਕਾਲਮਨਵੀਸ, ਸਕੇਪ ਸਾਹਿੱਤਕ ਸੰਸਥਾ ਦੇ ਜਨਰਲ ਸਕੱਤਰ ਅਤੇ 'ਅੱਜ ਦਾ ਪੰਜਾਬ' ਈ-ਪੇਪਰ ਦੇ ਸੰਪਾਦਕ ਪਰਵਿੰਦਰਜੀਤ ਸਿੰਘ ਦੇ ਪਿਤਾ ਸ੍ਰ: ਵਰਿੰਦਰਜੀਤ ਸਿੰਘ ਜੀ ਕੱਲ ਰਾਤ ਸਦੀਵੀਂ ਵਿਛੋੜਾ ਦੇ ਗਏ। ਵਰਿੰਦਰਜੀਤ ਸਿੰਘ ਸਾਬਕਾ ਬੈਂਕ ਅਧਿਕਾਰੀ ਸਨ ਅਤੇ ਲੰਮਾ ਸਮਾਂ ਸਟੇਟ ਬੈਂਕ ਆਫ਼ ਪਟਿਆਲਾ ਵਿੱਚ ਨੌਕਰੀ ਕਰਦੇ ਰਹੇ। ਉਹ 68 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਸਪੁੱਤਰ ਪਰਵਿੰਦਰਜੀਤ ਸਿੰਘ, ਸੁਪਤਨੀ ਅਤੇ ਇੱਕ ਸਪੁੱਤਰੀ ਛੱਡ ਗਏ ਹਨ। ਉਹਨਾ ਦਾ ਸਸਕਾਰ ਅੱਜ ਹਦੀਆਬਾਦ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।
ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਰਵਿੰਦਰ ਚੋਟ ਪ੍ਰਧਾਨ ਸਕੇਪ ਸਾਹਿੱਤਕ ਸੰਸਥਾ, ਐਡਵੋਕੇਟ ਐਸ.ਐਲ. ਵਿਰਦੀ, ਲੇਖਕ ਬਲਦੇਵ ਰਾਜ ਕੋਮਲ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ ਅਤੇ ਪੱਤਰਕਾਰਤਾ ਨਾਲ ਜੁੜੀਆਂ ਸਖ਼ਸ਼ੀਅਤਾਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਉਹਨਾ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।