ਆਸਟ੍ਰੇਲੀਆ ਨਿਵਾਸੀ ਕਰਨ ਬਰਾੜ ਦਾ ਸਾਦਿਕ ਵਿਖੇ ਸਨਮਾਨ
ਸਾਦਿਕ, 7 ਫਰਵਰੀ 2024 - ਫਰੀਦਕੋਟ ਜਿਲੇ ਦੇ ਪਿੰਡ ਹਰੀਕੇ ਕਲਾਂ ਦੇ ਜੰਮਪਲ ਅਤੇ ਅਜਕਲ ਆਸਟ੍ਰੇਲੀਆ ਦੇ ਐਡੀਲੇਡ ਵਿਖੇ ਵੱਸ ਰਹੇ ਨੌਜਵਾਨ ਲੇਖਕ ਕਰਨ ਬਰਾੜ ਦਾ ਸ਼ੇਖ ਫਰੀਦ ਸਾਹਿਤ ਵਿਚਾਰ ਮੰਚ ਵਲੋਂ ਅਰੋੜਾ ਮੈਡੀਕਲ ਹਾਲ ਸਾਦਿਕ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਰਨ ਬਰਾੜ ਦੀਆਂ ਸ਼ੋਸ਼ਲ ਮੀਡੀਆ ਉਤੇ ਸਾਹਿਤਕ ਤੇ ਸਭਿਆਚਾਰਕ ਗਤੀਵਿਧੀਆਂ ਅਤੇ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਤੇ ਪੇਸ਼ ਕਰਨ ਦੇ ਯਤਨਾਂ ਦੀ ਮੰਚ ਦੇ ਪ੍ਰਧਾਨ ਨਿੰਦਰ ਘੁਗਿਆਣਵੀ ਨੇ ਸ਼ਲਾਘਾ ਕੀਤੀ। ਕਰਨ ਬਰਾੜ ਨੇ ਦੱਸਿਆ ਕਿ ਐਡੀਲੇਡ ਵਿਖੇ ਉਨਾਂ ਪੰਜਾਬੀ ਸਭਿਆਚਾਰ ਨਾਲ ਸਬੰਧਤ ਯਾਦਗਾਰੀ ਵਸਤਾਂ ਇਕੱਠੀਆਂ ਕੀਤੀਆਂ ਤੇ ਕਰ ਰਹੇ ਹਨ।
ਕਰਨ ਬਰਾੜ ਨੂੰ ਸਨਮਾਨ ਪੱਤਰ, ਫੁਲਕਾਰੀ, ਪੁਸਤਕਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਦੇ ਸਰਗਰਮ ਮੈਂਬਰ ਲੇਖ ਰਾਜ ਮਿੱਤਲ ਨੇ ਹੱਥ ਦੀ ਕੱਢੀ ਪੱਖੀ ਭੇਟ ਕੀਤੀ। ਫੁਲਵਿੰਦਰ ਮੱਕੜ ਨੇ ਵੀ ਲੋਈ ਪਹਿਨਾਈ। ਇਸ ਮੌਕੇ ਮੰਚ ਦੇ ਮੈਂਬਰਾਂ ਤੇ ਅਹੁਦੇਦਾਰਾਂ ਵਿਚ ਸੁਖਵਿੰਦਰ ਮਰਾੜ, ਰਿੰਕੂ ਢਾਬ, ਪ੍ਰਿਤਪਾਲ ਢਿਲੋਂ, ਬੋਹੜ ਔਲਖ, ਤਾਜਪਰੀਤ ਸੋਨੀ, ਸੋਬਤ ਸਿੰਘ ਉਗੋਕੇ, ਗਗਨ ਸੋਨੀ, ਸਾਹਿਲ ਤੇਰੀਆ, ਹਰਦਵਿੰਦਰ ਜਨੇਰੀਆਂ ਤੇ ਜਗਦੀਸ਼ ਅਰੋੜਾ ਹਾਜ਼ਰ ਹੋਏ। ਮੰਚ ਦੇ ਸਰਪ੍ਰਸਤ ਡਾ ਅਮਰਜੀਤ ਅਰੋੜਾ ਨੇ ਸਭਨਾਂ ਦਾ ਧੰਨਵਾਦ ਕੀਤਾ।