ਜਗਸੀਰ ਜੀਦਾ
ਚੰਡੀਗੜ੍ਹ, 17 ਜੂਨ 2019 - 14 ਜੂਨ 2019 ਨੂੰ ਕਰੀਬ ਗਿਆਰਾਂ ਵਜੇ ਮੁਕਤਸਰ ਦੇ ਇੱਕ ਗਰੀਬ ਮਹੱਲੇ ਦੀ ਔਰਤ ਤੇ ਹੋਏ ਜ਼ਾਲਮਾਨਾ ਹਮਲੇ ਦੀ ਵੀਡੀਓ ਵਾਇਰਲ ਹੋਈ ।
ਇਸ ਵੀਡੀਓ ਵਿੱਚ ਔਰਤ ਤੇ ਅੰਨਾ ਤਸ਼ੱਦਦ ਤੇ ਕੁਟਾਪਾ ਹੁੰਦਾ ਹੈ ਹਰ ਸੰਵੇਦਨਸ਼ੀਲ ਮਨੁੱਖ ਦਾ ਦਿਲ ਹਿਲ ਜਾਂਦਾ ਹੈ।ਦੇਸਾਂ ਵਿਦੇਸ਼ਾਂ ਵਿੱਚ ਇਸ ਵੀਡੀਓ ਨੇ ਔਰਤ ਦੇ ਹਾਲਾਤ ਬਾਰੇ ਇਸ ਵਿਚਾਰ ਦੀ ਪੁਸ਼ਟੀ ਕੀਤੀ ਹੈ
ਕਿ ਸਾਡਾ ਦੇਸ਼ ਔਰਤ ਦੀ ਸੁਰੱਖਿਆਂ ਵਿੱਚ ਦੁਨੀਆਂ ਦੇ ਸਾਰੇ ਹੀ ਦੇਸ਼ਾਂ ਵਿਚੋ ਸਭ ਤੋ ਮਾੜਾ ਹੈ।
ਵੀਡੀੳ ਨੇ ਹਮਲਾਵਾਰ ਲੋਕਾਂ ਨੂੰ ਦੁਨੀਆਂ ਦੀ ਲੋਕ ਕਚਿਹਰੀ ਵਿਚ ਧੂਹ ਲਿਆਂਦਾ ਤੇ ਕਨੂੰਨ ਦੇ ਰਾਖੇ ਵੀ ਹਰਕਤ ਚ ਆਏ।
ਵਿਗਿਆਨ ਨੇ ਸਾਡੇ ਹੱਥਾਂ ਵਿੱਚ ਮੋਬਾਈਲ ਦਿੱਤਾ ਆਪਣਾ ਸੋਸ਼ਲ ਮੀਡੀਆ ਦਿੱਤਾ ਹੈ।
ਮੁਕਤਸਰ ਕਾਂਡ: ਦੇ ਪਰਿਵਾਰ ਦੇ 6ਵੀਂ ਕਲਾਸ ਵਿੱਚ ਪੜ੍ਹਦੇ ਪਾਰਸ ਨਾਮ ਦੇ ਬੱਚੇ ਦੇ ਹੱਥ ਵਿੱਚ ਮੋਬਾਇਲ ਤੇ ਇਹ ਵੀਡੀਓ ਬਣਾਈ ਹੈ।
ਪਹਿਲਾ ਜਦੋਂ ਹਮਲਾਵਰ ਘਰ ਆ ਕੇ ਧਮਕਾਉਂਦੇ ਸਨ ਤੇ ਗੰਦੀਆਂ ਗਾਲਾਂ ਕੱਢਦੇ ਸਨ ਤਾਂ ਪਾਰਸ ਕਹਿੰਦਾ ਹੁੰਦਾ ਸੀ ਕਿ ਮੈਂ ਇਹਨਾ ਦੀ ਵੀਡੀਓ ਬਣਾਊੰ।
ਇਸ ਦਿਨ ਜਦੋ ਹਮਲਾਵਰਾਂ ਨੇ ਘਰੋਂ ਔਰਤ ਨੂੰ ਧੂਹਿਆ ਤਾਂ ਪਾਰਸ ਨੇ ਵੀਡੀਓ ਬਣਾਉਣ ਦਾ ਪਤਾ ਹੀ ਨਹੀ ਲੱਗਣ ਦਿੱਤਾ। ਉਸ ਮੋਬਾਇਲ ਨੂੰ ਆਪਣੀ ਹਿੱਕ ਨਾਲ ਲਾ ਲਿਆ।
ਮਾਂ ਦੇ ਪਿੰਡੇ ਤੇ ਹੋ ਰਹੇ ਵਾਰਾਂ ਨੂੰ ਉਹਦੀ ਦਿਲ ਕੰਬਾਊ ਚੀਕਾਂ ਵੀ ਰਿਕਾਰਡ ਹੋਈਆਂ ਹਨ।
'ਹਾਏ ਓ ! ਮੇਰੀ ਮਾਂ ਨੂੰ ਮਾਰਤਾ ਓ '
ਪਾਰਸ ਨੇ ਇਹ ਵੀਡੀਓ ਲਾਈਵ ਕੀਤੀ।
ਮੁਜਰਿਮਾਂ ਨੂੰ ਨਹੀਂ ਸੀ ਪਤਾ ਕਿ ਇਸ ਤੋ ਪਹਿਲਾਂ ਜੋ ਉਹਨਾ ਕੀਤਾ ਕਰਾਇਆ ਹੈ ਉਹ ਮੁਕਤਸਰ ਤੋਂ ਬਾਹਰਲੇ ਲੋਕ ਨਹੀਂ ਜਾਣਦੇ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਟੀਮ ਨੇ ਜਦੋ ਇਸ ਕੇਸ ਦੀ ਪੜਤਾਲ ਕੀਤੀ ਹੈ।
ਇੱਕ ਨੌਜਵਾਨ ਦੀ ਉਸ ਮਹੱਲੇ ਹੋਈ ਵਿਚ ਮੌਤ ਹੈ ਇੱਕ ਦੀ ਹੋਈ ਖੁਦਕੁਸ਼ੀ ਦੀ ਕਹਾਣੀ ਸੁਆਲਾਂ ਦੇ ਘੇਰੇ ਵਿਚ ਹੈ।
ਰੀਪੋਰਟ ਜਲਦੀ ਜਾਰੀ ਹੋਵੇਗੀ।
ਲੋਕਾਂ ਵਿੱਚ ਖੂਬ ਚਰਚਾ ਇਹ ਜੋ ਕੁਝ ਹੋ ਰਿਹਾ ਹੈ ਉਹ ਸਰਕਾਰੀ ਸਰਪਰਸਤੀ ਹੇਠ ਹੋ ਰਿਹਾ ਹੈ।
ਪਾਰਸ ਨੇ ਮੌਕੇ ਤੇ ਬਣਾਈ ਵੀਡੀਓ ਤੇ ਵਾਇਰਲ ਕਰਕੇ ਮੀਡੀਏ ਦੀ ਤੋਪ ਦਾ ਕੰਮ ਕੀਤਾ।
ਜਿਸ ਬਾਰੇ ਪੰਜਾਬ ਦੇ ਇੱਕ ਬਜੁਰਗ ਮੁੱਖਮੰਤਰੀ ਨੇ ਇਕ ਵਾਰੀ ਕਿਹਾ ਸੀ ਕਿ ਮੈਨੂੰ ਜੇਕਰ ਡਰ ਲਗਦਾ ਹੈ ਸਿਰਫ ਸੋਸ਼ਲ ਮੀਡੀਏ ਦੀਆਂ ਤੋਪਾਂ ਤੋ ਡਰ ਲਗਦਾ ਹੈ।
ਬੇਟੇ ਪਾਰਸ !
ਇਹ ਤੋਪ ਤੂੰ ਨਿੱਕੇ ਹੁੰਦੇ ਨੇ ਚਲਾਉਣੀ ਸਿੱਖ ਲਈ ਹੈ ਤੇ ਨਿਸ਼ਾਨਾ ਵੀ ਠੀਕ ਹੈ।
ਆਓ ਆਪਾ ਵੀ ਇਸ ਤੋਪ ਨੂੰ ਲੋਕ ਹਿਤ ਵਿਚ ਵਰਤਨਾ ਸਿਖੀਏ।
+91-9417333203