ਚੰਡੀਗੜ੍ਹ 13 ਮਾਰਚ 2021 - ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਉਘੇ ਪੰਜਾਬੀ ਕਹਾਣੀਕਾਰ ਸ੍ਰ ਗੁਰਦੇਵ ਸਿੰਘ ਰੁਪਾਣਾ ਨੂੰ ਇਸ ਵਾਰ ਦਾ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਣ ਉਤੇ ਉਨਾ ਨੂੰ ਵਧਾਈ ਦਿਤੀ ਹੈ।
ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਗੁਰਦੇਵ ਸਿੰਘ ਰੁਪਾਣਾ ਪੰਜਾਬੀ ਕਹਾਣੀ ਦਾ ਮਾਣ ਹਨ ਤੇ ਉਨਾ ਨੇ 'ਸ਼ੀਸ਼ਾ' ਵਰਗੀ ਅਮਰ ਕਹਾਣੀ ਦੀ ਰਚਨਾ ਕਰ ਕੇ ਮਨੁੱਖੀ ਜਜ਼ਬਿਆਂ ਨੂੰ ਟੁੰਬਿਆ। ਸ੍ਰ ਚੰਨੀ ਨੇ ਆਖਿਆ ਕਿ ਸ੍ਰ ਰੁਪਾਣਾ ਨੇ ਕਹਾਣੀ ਵਰਗੀ ਮਹਾਨ ਵਿਧਾ ਦੇ ਨਾਲ ਨਾਲ ਨਾਵਲ ਵਿਧਾ ਉਤੇ ਵੀ ਕਲਮ ਅਜਮਾਈ। ਉਨਾ ਨੇ ਲੰਮਾ ਸਮਾਂ ਦਿੱਲੀ ਸਿੱਖਿਆ ਬੋਰਡ ਵਿਚ ਨੌਕਰੀ ਕੀਤੀ ਤੇ ਅਜਕਲ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਵਿਚ ਰਹਿ ਕੇ ਨਿਰੰਤਰ ਸਾਹਿਤ ਸਿਰਜਣਾ ਕਰ ਰਹੇ ਹਨ। ਸ੍ਰ ਚੰਨੀ ਨੇ ਬਾਲ ਸਾਹਿਤ ਪੁਰਸਕਾਰ ਪ੍ਰਾਪਤੀ ਵਾਸਤੇ ਸ੍ਰ ਕਰਨੈਲ ਸਿੰਘ ਸੋਮਲ ਤੇ ਯੁਵਾ ਪੁਰਸਕਾਰ ਵਾਸਤੇ ਦੀਪਕ ਧਲੇਵਾਂ ਨੂੰ ਵੀ ਵਧਾਈ ਦਿਤੀ ਹੈ।
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੀ ਇਨਾ ਤਿੰਨਾਂ ਲੇਖਕਾਂ ਨੂੰ ਇਸ ਮੌਕੇ ਉਤੇ ਵਧਾਈ ਦਿੰਦੀ ਹੋਈ ਸ਼ੁਭਕਾਮਨਾਵਾਂ ਪੇਸ਼ ਕਰਦੀ ਹੈ।
ਇਹ ਪੁਰਸਕਾਰ ਰੁਪਾਣਾ ਦੀ ਕਹਾਣੀ ਪੁਸਤਕ 'ਆਮ ਖਾਸ' ਨੂੰ ਦਿਤਾ ਗਿਆ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।