ਅਨੀਤਾ ਇੰਦਰਾ ਆਨੰਦ ਕੈਨੇਡਾ 'ਚ ਪਹਿਲੀ ਹਿੰਦੂ ਮੰਤਰੀ ਬਣੀ
ਓਟਵਾ, 21 ਨਵੰਬਰ, 2019 : ਅਨੀਤਾ ਇੰਦਰਾ ਆਨੰਦ ਕੈਨੇਡਾ ਦੇ ਇਤਿਹਾਸ 'ਚ ਪਹਿਲੀ ਹਿੰਦੂ ਫੈਡਰਲ ਮੰਤਰੀ ਬਣ ਗਏ ਹਨ। ਆਨੰਦ ਅਕਤੂਬਰ ਵਿਚ ਹੋਈਆਂ ਚੋਣਾਂ ਦੌਰਾਨ ਓਂਟਾਰੀਓ ਦੇ ਓਕਵਿਲੇ ਤੋਂ ਚੋਣ ਜਿੱਤੇ ਸਨ।
ਯੂਨੀਵਰਸਿਟੀ ਆਫ ਯੂਨੀਵਰਸਿਟੀ ਵਿਚ ਲਾਅ ਦੀ ਪ੍ਰੋਫੈਸਰ ਵਜੋਂ ਕੰਮ ਕਰਨ ਵਾਲੇ ਅਨੀਤਾ ਆਨੰਦ ਦਾ ਜਨਮ ਨੋਵਾ ਸਕੋਟੀਆ ਦੇ ਕੈਂਟਵਿਲੇ ਵਿਖੇ ਹੋਇਆ ਸੀ।
ਉਹਨਾਂ ਦੀ ਮਾਤਾ ਸਰੋਜ ਰਾਮ ਅੰਮ੍ਰਿਤਸਰ ਦੀ ਪੰਜਾਬਣ ਸੀ ਜਦਕਿ ਪਿਤਾ ਐਸ ਵੀ ਆਨੰਦ ਤਾਮਿਲ ਹਨ। ਆਨੰਦ ਦੇ ਚਾਰ ਬੱਚੇ ਹਨ ਤੇ ਉਹ ਕੈਨੇਡੀਅਨ ਮਿਊਜ਼ੀਅਮ ਆਫ ਹਿੰਦੂ ਸਿਵਲਾਈਜੇਸ਼ਨ ਦੇ ਚੇਅਰਪਰਸਨ ਵੀ ਰਹਿ ਚੁੱਕੇ ਹਨ।