ਸਰੀ, 24 ਜੂਨ 2019- ਜਸਵੰਤ ਸਿੰਘ ਕੰਵਲ ਦਾ 101 ਵਾਂ ਜਨਮ ਦਿਨ27 ਜੂਨ ਨੂੰ ਬਾਅਦ ਦੁਪਹਿਰ 3.30 ਵਜੇ ਸਰੀ ਪੁਸਤਕ ਮੇਲੇ ਚ 114 - 8312 - 128 street surrey ਵਿਖੇ .ਲੇਖਕਾਂ ਪਾਠਕਾਂ ਅਤੇ ਪ੍ਰਸ਼ੰਸਕਾਂ ਵਲੋਂ ਮਨਾਇਆ ਜਾਵੇਗਾ . ਜਿਸ ਵਿੱਚ ਸਰੀ ਵੈਨਕੂਵਰ ਦੇ ਲੇਖਕਾਂ ਪਾਠਕਾਂ ਨੂੰ ਜਿਹੜੇ ਜਿਹੜੇ ਨਾਵਲ ਨੇ ਟੁੰਬਿਆ ਓਸ ਬਾਰੇ ਆਪਣੇ ਆਪਣੇ ਵਿਚਾਰ ਰੱਖਣਗੇ
ਇਸ ਮੌਕੇ ਜਰਨੈਲ ਸਿੰਘ ਸੇਖਾ. ਹਰਜਿੰਦਰ ਥਿੰਦ . ਜਰਨੈਲ ਸਿੰਘ ਚਿਤਰਕਾਰ .ਗੁਰਬਾਜ ਬਰਾੜ .ਪਹਿਲਵਾਨ ਸੁਖਵੰਤ ਸਿੰਘ ਸੰਧੂ .ਮੋਹਨ ਗਿੱਲ . ਮਹਿੰਦਰ ਸੂਮਲ. ਡਾ ਸਾਧੂ ਸਿੰਘ . ਸੁਰਿੰਦਰ ਚਾਹਲ.ਪ੍ਰਿਥੀਪਾਲ ਸਿੰਘ ਸੋਹੀ. ਹਰਿੰਦਰ ਕੌਰ ਸੋਹੀ. ਜਸਕਰਨ. ਸਾਧੂ ਬਿਨਿਗ. ਸੁਖਵੰਤ ਹੁੰਦਲ. ਹਰਪ੍ਰੀਤ ਸਿੰਘ ਸੇਖਾ.ਨਦੀਮ ਪਰਮਾਰ . ਇੰਦਰਜੀਤ ਕੌਰ ਸਿੱਧੂ .ਹਰਕੀਰਤ ਕੌਰ ਚਾਹਲ. ਉੱਜਲ ਦੁਂਸਾਝ. ਸ਼ਾਇਰ ਜਸਵਿੰਦਰ . ਸ਼ਾਇਰ ਹਰਦਮ ਸਿੰਘ ਮਾਨ . ਜਸਬੀਰ ਸਿੰਘ ਰੁਮਾਨਾ. ਮਨਜੀਤ ਕੰਗ. ਬਖਸ਼ਿੰਦਰ. ਤਿਲਕ ਰਾਜ ਮੂੰਗਾ . ਦਵਿੰਦਰ ਪੂੰਨੀਆ. ਰਣਜੀਤ ਸੰਧੂ .ਬਲਦੇਵ ਸੀਹਰਾ. ਹਰਦੇਵ ਅਰਸ਼ੀ.ਆਦਿ ਵਿਚਾਰ ਵਿਅਕਤ ਕਰਨਗੇ
- ਡਾ ਦਰਸ਼ਨ ਗਿੱਲ ਦੀ ਯਾਦ ਵਿੱਚ ਸਰੀ ਪੁਸਤਕ ਮੇਲਾ 'ਚ ਯਾਦਗਾਰੀ ਹੋ ਨਿਬੜਿਆ
ਕਵੀ ਮੋਹਨ ਗਿੱਲ ਨੇ ਡਾ ਦਰਸ਼ਨ ਗਿੱਲ ਨਾਲ ਆਪਣੀਆਂ ਯਾਦਾਂ ਤਾਜੀਆਂ ਕਰਦਿਆਂ ਪ੍ਰਧਾਨਗੀ ਮੰਡਲ ਵਿੱਚ ਡਾ ਸਾਧੂ ਸਿੰਘ . ਚਰਨਜੀਤ ਕੌਰ ਗਿੱਲ . ਜਾਪਾਨ ਤੋਂ ਆੲੇ ਲੇਖਕ ਪਰਮਿੰਦਰ ਸੋਢੀ . ਅਮਰੀਕੀ ਤੋਂ ਕਵਿਤਰੀ ਗੁਲਸ਼ਨ ਦਿਆਲ. ਅਤੇ ਨਾਵਲਕਾਰ ਉਜਾਗਰ ਸਿੰਘ ਕੰਵਲ. ਸ਼ਾਮਿਲ ਹੋੲੇ. ਡਾ ਸਾਧੂ ਸਿੰਘ ਨੇ ਨਵਾਂ ਜਮਾਨਾ ਤੋਂ ਦਰਸ਼ਨ ਗਿੱਲ ਨਾਲ ਬਿਤਾਏ 50 ਸਾਲਾਂ ਦੇ ਦੋਸਤਾਨਾ ਸੰਬੰਧਾੰ ਦਾ ਜਦੋਂ ਜਿਕਰ ਕੀਤਾ ਤਾਂ ਹਰ ਅੱਖ ਨਮ ਨਜ਼ਰ ਆਈ. ਜਰਨੈਲ ਸਿੰਘ ਸੇਖਾ ਨੇ ਆਪਣੇ ਨਾਵਲਾਂ ਵਿੱਚ ਦਰਸ਼ਨ ਗਿੱਲ ਦੇ ਯੋਗਦਾਨ ਦਾ ਭਰਪੂਰ ਜਿਕਰ ਕੀਤਾ . ਉਜਲ ਦੁਸਾਂਝ ਨੇ ਆਪਣੇ ਪ੍ਰੀਮੀਅਰ ਸਮੇਂ ਦੌਰਾਨ ਅਤੇ ਦਰਪਣ ਅਖਬਾਰ ਸਮੇਂ ਵਿੱਚ ਦਰਸ਼ਨ ਗਿੱਲ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ .ਸਤੀਸ਼ ਗੁਲਾਟੀ ਨੇ ਪਿਉ ਪੁੱਤਰ ਵਰਗੇ ਦਰਸ਼ਨ ਗਿੱਲ ਦੇ ਪਰਿਵਾਰ ਨਾਲ ਬਣੇ ਰਿਸ਼ਤੇ ਵਿੱਚ ਵਿਚਾਰਾਂ ਦੇ ਉਸਰੇ ਪਲਾਂ ਨਾਲ ਭਾਵੁਕਤਾ ਦੇ ਸੁਮੇਲ ਨਾਲ ਯਾਦਾਂ ਸਾਝੀਆਂ ਕੀਤੀਆਂ . ਹਰਦੇਵ ਅਰਸ਼ੀ. ਅਮਰੀਕ ਪਲਾਹੀ. ਜਰਨੈਲ ਸਿੰਘ ਚਿਤਰਕਾਰ ਨੇ ਦਰਸ਼ਨ ਗਿੱਲ ਦੇ ਬਿਤਾਏ ਪਲਾਂ ਨੂੰ ਵੱਖਰੇ ਵੱਖਰੇ ਕੋਣ ਤੋਂ ਯਾਦ ਕੀਤਾ .ਮਹਿੰਦਰ ਸੂਮਲ ਨੇ ਵੀ 40 ਸਾਲਾਂ ਦੇ ਪਰਿਵਾਰਕ ਸੰਬੰਧਾਂ ਦਾ ਵਿਸ਼ੇਸ਼ ਜਿਕਰ ਕੀਤਾ . ਪਰਮਿੰਦਰ ਸੋਢੀ ਨੇ ਲੇਖਕ ਦੇ ਪੁਲ ਬਨਣ ਵਾਲੀ ਕਥਾ ਸੁਣਾ ਕੇ ਸਰਸ਼ਾਰ ਕੀਤਾ . ਗੁਲਸ਼ਨ ਦਿਆਲ ਨੇ ਵੀ ਲੁਧਿਆਣੇ ਮਿਲਣੀ ਤੇ ਦਰਸ਼ਨ ਗਿੱਲ ਨਾਲ ਗੱਲਬਾਤ ਕਾਵਿਕ ਅੰਦਾਜ਼ ਵਿੱਚ ਕੀਤੀ .ਉਜਾਗਰ ਸਿੰਘ ਕੰਵਲ ਨੇ ਆਪਣੀ ਕਵਿਤਾ ਰਾਹੀਂ ਯਾਦ ਕੀਤਾ. ਸਮਾਗਮ ਵਿੱਚ ਪਰਮਿੰਦਰ ਸੋਢੀ ਦੀ ਚਰਚਿਤ ਪੁਸਤਕ ਬਬਾਣੀਆਂ ਕਹਾਣੀਆਂ ਦਾ ਦੂਜਾ ਅੈਡੀਸ਼ਨ ਰੀਲੀਜ਼ ਕੀਤਾ .ਪਰਸਿਧ ਨਾਵਲਕਾਰ ਮਨਮੋਹਨ ਬਾਵਾ ਦਾ ਬਹੁ ਚਰਚਿਤ ਇਤਿਹਾਸਕ ਨਾਵਲ ਸਾਦਿਕ ਸੁਲਤਾਨ ਸ਼ੇਰ ਸ਼ਾਹ ਸੂਰੀ ਰੀਲੀਜ਼ ਕੀਤਾ. ਉਜਾਗਰ ਸਿੰਘ ਕੰਵਲ ਦੇ ਨਾਲ ਸੂਰਜਾਂ ਦੇ ਹਾਣੀ ਦਾ ਤੀਜਾ ਅੈਡੀਸ਼ਨ ਵੀ ਪਾਠਕਾਂ ਅੱਗੇ ਲੋਕ ਅਰਪਨ ਕੀਤਾ . ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੁਧਾ ਜੀ. ਬਲਜੀਤ ਭੈਣ ਜੀ. ਜੂਲੀ . ਨੀਲਮ ਸਿੱਧੂ . ਨੀਲੂ.ਸੁਖਵੰਤ . ਰਮਿੰਦਰ ਦੁਸਾਂਝ.ਗੁਰਦੇਵ ਕੌਰ .ਸ਼ਾਇਰ ਹਰਦਮ ਸਿੰਘ ਮਾਨ. ਮੋਤਾ ਸਿੰਘ .ਸੁਖਵਿੰਦਰ ਸਿੰਘ ਚੋਹਲਾ. ਪਾਲ ਵਡੈਚ.ਜਗਦੀਪ ਗਿੱਲ .ਸੁਖਵੰਤ ਸਿੰਘ .ਮਾਸਟਰ ਅਮਰੀਕ ਸਿੰਘ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਵਾਈ.