ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਡਾ. ਸਰਬਜੀਤ ਸਿੰਘ ਬਣੇ ਨਵੇਂ ਪ੍ਰਧਾਨ
ਲੁਧਿਆਣਾ, 3 ਮਾਰਚ 2024 - ਡਾ. ਸਰਬਜੀਤ ਸਿੰਘ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਨਵੇਂ ਪ੍ਰਧਾਨ ਬਣ ਗਏ ਹਨ। ਪੰਜਾਬੀ ਭਵਨ ਵਿਖੇ ਹੋਈ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਦੋ ਸਾਲਾਂ ( 2024-26) ਚੋਣ ਡਾ.ਸਰਬਜੀਤ ਸਿੰਘ ਨੇ ਜਿੱਤ ਲਈ ਹੈ। ਡਾ. ਸਰਬਜੀਤ ਸਿੰਘ 218 ਤੋਂ ਵੱਧ ਵੋਟਾਂ ਨਾਲ ਜੇਤੂ ਰਹੇ।
ਜਦੋਂਕਿ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲੜ ਰਹੀ ਡਾ. ਪਾਲ ਕੌਰ 150 ਤੋਂ ਵੱਧ ਵੋਟਾਂ ਅਤੇ ਜਨਰਲ ਸਕੱਤਰ ਲਈ ਗੁਲਜ਼ਾਰ ਪੰਧੇਰ 120 ਵੱਧ ਵੋਟਾਂ ਨਾਲ ਜੇਤੂ ਰਹੇ। ਦੋਵੇਂ ਹੀ ਡਾ. ਸਰਬਜੀਤ ਸਿੰਘ ਦੇ ਗਰੁੱਪ ਦੇ ਹੀ ਹਨ।