ਕਬੱਡੀ ਦਾ ਧਰੂਤਾਰਾ ਕਾਕਾ ਖੈਹਰਿਆਂ ਵਾਲਾ (ਡੀ ਐਸ ਪੀ) ਨਹੀਂ ਰਹੇ
ਲੁਧਿਆਣਾ, 1 ਜੂਨ 2021 - ਕਬੱਡੀ ਦੇ ਪਿੜਾਂ ਵਿੱਚ ਉਂਗਲੀ ਖੜੀ ਕਰਕੇ ਜਦੋਂ ਕਾਕਾ ਖੈਹਿਰਾ ਵਾਲਾ ਨੰਬਰ ਲੈਂਦਾ ਸੀ, ਤਾਂ ਦਰਸ਼ਕ ਅਸ਼ ਅਸ਼ ਕਰ ਉਠਦੇ ਸੀ। ਕਾਕਾ ਖੈਹਰਿਆਂ ਵਾਲਾ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਦੀ ਧੜਕਨ ਸੀ। ਜਿਉਂ ਜਿਉਂ ਮੈਚ ਅੱਗੇ ਵਧਦਾ ਤਾਂ ਕਾਕਾ ਖੈਹਰਿਆਂ ਵਾਲੇ ਦਾ ਗੋਰੇ ਤੋਂ ਲਾਲੀ ਵਿਖੇਰਦਾ ਸਰੀਰ,ਦਰਸ਼ਕਾਂ ਦੀ ਜਾਨ ਕੱਢ ਲੈਂਦਾ ਸੀ ਅਤੇ ਲੋਕਾਂ ਦੇ ਦਿਲਾਂ ਵਿਚ ਵਸਦਾ ਸੀ ਨਾਲ ਹੀ ਕਬੱਡੀ ਦੇ ਹਰ ਵੱਡੇ ਤੋਂ ਵੱਡੇ, ਖੇਡ ਮੇਲੇ ਦਾ ਸ਼ਿੰਗਾਰ ਵੀ ਸੀ।
ਕਾਕਾ ਖੈਹਰਿਆਂ ਵਾਲਾ ਦੇ ਨਾਂਅ ਕਈ ਰਿਕਾਰਡ ਵੀ ਹਨ। ਪਾਕਿਸਤਾਨ ਵਿੱਚ ਭਾਰਤ ਦੀ ਕਪਤਾਨੀ ਕਰਕੇ ਧੁੰਮਾ ਪਾ ਕਿ ਚਰਚਾ 'ਚ ਆਇਆ ਸੀ। ਬਾਦਲ ਪਿੰਡ ਵਿੱਚ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋਂ ਹਰਿਆਣੇ ਨਾਲ ਫਸੇ ਮੈਚ ਵਿੱਚ ਬਿਨਾ ਰੁਕੇ 12 ਦੇ 12 ਪੁਆਇੰਟ ਲੈ ਕੇ ਬੱਲੇ ਬੱਲੇ ਕਰਵਾ ਕੇ ਬੈਸਟ ਰੇਡਰ ਦਾ ਮਾਣ ਤੇ 1200 ਰੁਪਏ ਦਾ ਸ਼ਪੈਸ਼ਲ ਇਨਾਮ ਮਿਲਿਆ ਸੀ।
ਕਬੱਡੀ ਦੇ ਸਿਰ ਤੇ ਪੁਲਿਸ ਵਿੱਚ ਭਰਤੀ ਹੋ ਕੇ ਡੀ ਐਸ ਪੀ ਦੀ ਪਦਵੀ ਮਿਲੀ ਸੀ। ਕੱਲ੍ਹ 2 ਜੂਨ ਨੂੰ ਦੋਰਾਹਾ ਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ ਮਾਂ ਖੇਡ ਕਬੱਡੀ ਦੇ ਇਸ ਹੀਰੇ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।