ਕਲਗੀਧਰ ਟ੍ਰਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੂੰ ਯੂ.ਕੇ. ਦੀ 'ਦਿ ਸਿੱਖ 100' ਵਲੋਂ ਕੀਤਾ ਗਿਆ ਸਨਮਾਨਿਤ
ਹਰਜਿੰਦਰ ਸਿੰਘ ਭੱਟੀ
ਬੜੂ ਸਾਹਿਬ, 5 ਮਈ 2023 - ਕਲਗੀਧਰ ਟ੍ਰਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਜੀ ਨੂੰ ਯੂ.ਕੇ. ਦੀ ਸਿੱਖ ਡਾਇਰੈਕਟਰੀ 'ਦਿ ਸਿੱਖ 100' ਵਲੋਂ ਉਸ ਦੇ 11ਵੇਂ ਐਡੀਸ਼ਨ ਵਿੱਚ ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚ 12ਵੇਂ ਨੰਬਰ 'ਤੇ ਸ਼ਾਮਲ ਕਰ ਕੇ ਸਨਮਾਨਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਅਤੇ ਸਮਾਜ ਦੇ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਕਾਰਜਾਂ ਕਰ ਕੇ ਦਿੱਤਾ ਗਿਆ ਹੈ।
'ਦਿ ਸਿੱਖ 100' ਦੀ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਇਹ ਸੂਚੀ ਇਕ ਵਿਸ਼ੇਸ਼ ਪੈਨਲ ਵਲੋਂ ਸਾਲ ਭਰ ਦੀਆਂ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਂਦੀ ਹੈ, ਜਿਸ ਵਿੱਚ ਵਿਸ਼ਵ ਭਰ ਦੇ ਸਿੱਖਾਂ ਨੂੰ ਸਥਾਨ ਦਿੱਤਾ ਜਾਂਦਾ ਹੈ। ਹਰ ਸਾਲ 27 ਮਿਲੀਅਨ ਸਿੱਖਾਂ ਵਿੱਚੋਂ 100 ਪ੍ਰੋਫਾਈਲਾਂ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਤੋਂ ਚੁਣਿਆ ਜਾਂਦਾ ਹੈ, ਜਿਸ ਵਿੱਚ ਸਮਾਜ ਭਲਾਈ, ਸਿੱਖਿਆ, ਵਪਾਰ, ਖੇਡਾਂ, ਮਨੋਰੰਜਨ ਆਦਿ ਸ਼ਾਮਲ ਹੁੰਦੇ ਹਨ।
'ਦਿ ਸਿੱਖ 100' ਵਿੱਚ ਡਾ. ਦਵਿੰਦਰ ਸਿੰਘ ਜੀ ਦਾ ਸ਼ਾਮਲ ਹੋਣਾ ਉਨ੍ਹਾਂ ਦੀ ਮਿਹਨਤ, ਲਗਨ ਅਤੇ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਸਮਾਜ ਭਲਾਈ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸਨਮਾਨ ਅਤੇ ਪ੍ਰਮਾਣ ਹੈ, ਜਿਸ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਪ੍ਰੇਰਿਤ ਕੀਤਾ ਹੈ। ਇਸ ਸਨਮਾਨ ਰਾਹੀਂ ਸਮਾਜ ਵਿੱਚ ਸਿੱਖਿਆ ਅਤੇ ਸਸ਼ਕਤੀਕਰਨ ਦੇ ਇਸ ਉੱਤਮ ਮਿਸ਼ਨ ਲਈ ਉਨ੍ਹਾਂ ਦੇ ਭਰੋਸੇ ਅਤੇ ਸਮਰਥਨ ਲਈ ਸ਼ਲਾਘਾ ਕੀਤੀ ਗਈ ਹੈ।
ਕਲਗੀਧਰ ਟ੍ਰਸਟ ਬੜੂ ਸਾਹਿਬ ਇਸ ਸਮੇਂ ਉੱਤਰੀ ਭਾਰਤ ਦੇ 5 ਰਾਜਾਂ ਵਿੱਚ 129 ਅਕਾਲ ਅਕੈਡਮੀਆਂ, 2 ਯੂਨੀਵਰਸਿਟੀਆਂ, ਨਸ਼ਾ-ਛੁਡਾਊ ਕੇਂਦਰ ਅਤੇ ਨਾਰੀ-ਸਸ਼ਕਤੀਕਰਨ ਦੇ ਖੇਤਰ ਵਿੱਚ ਕਈ ਸੰਸਥਾਵਾਂ ਦੀ ਸਥਾਪਨਾ ਕਰਕੇ ਪੇਂਡੂ ਸਮਾਜ ਅਤੇ ਬੱਚਿਆਂ ਦਾ ਜੀਵਨ-ਪੱਧਰ ਉੱਚਾ ਚੁੱਕ ਰਿਹਾ ਹੈ।ਰਨਾ ਲੈਣ ਲਈ ਉਤਸ਼ਾਹਿਤ ਕੀਤਾ।