ਹਰਦਮ ਮਾਨ
ਸਰੀ, 8 ਜੁਲਾਈ 2020 - ਬੀਸੀ ਦੇ ਸਾਬਕਾ ਐਮ.ਐਲ.ਏ. ਦੇਵ ਸੁਖਦੀਪ ਸਿੰਘ ਹੇਅਰ, ਇੰਡੋ-ਕੈਨੇਡੀਅਨ ਅਖ਼ਬਾਰ ਦੀ ਸੰਪਾਦਕ ਰੁਪਿੰਦਰ ਹੇਅਰ ਅਤੇ ਉਨ੍ਹਾਂ ਦੇ ਬਾਕੀ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਮਾਤਾ ਬਲਦੇਵ ਕੌਰ( ਸੁਪਤਨੀ ਸਵਰਗੀ ਤਾਰਾ ਸਿੰਘ ਹੇਅਰ ) 82 ਸਾਲ ਦੀ ਉਮਰ ਵਿਚ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ।
ਸਵ. ਬਲਦੇਵ ਕੌਰ, ਕੈਨੇਡਾ ਦੇ ਪਹਿਲੇ ਪੰਜਾਬੀ ਅਖਬਾਰ “ਇੰਡੋ ਕੈਨੇਡੀਅਨ ਵੀਕਲੀ” ਦੇ ਸੰਪਾਦਕ ਅਤੇ ਪ੍ਰਸਿੱਧ ਪੱਤਰਕਾਰ ਤਾਰਾ ਸਿੰਘ ਹੇਅਰ ਦੀ ਪਤਨੀ ਸਨ। ਉਹ ਪਿਛਲੇ ਚਾਰ ਮਹੀਨਿਆਂ ਤੋਂ ਬੀਮਾਰ ਚਲੇ ਆ ਰਹੇ ਸਨ।ਤਾਰਾ ਸਿੰਘ 9170 ਵਿਚ ਹੀ ਇੰਗਲੈਂਡ ਤੋਂ ਕੈਨੇਡਾ ਆ ਗਏ ਸਨ ਜਦੋਂ ਕਿ ਮਾਤਾ ਬਲਦੇਵ ਕੌਰ ਹੇਅਰ, 1972 ਵਿਚ 4 ਛੋਟੇ ਬੱਚਿਆਂ ਨਾਲ 1972 ਵਿਚ ਕੈਨੇਡਾ ਆਏ ਸਨ। ਉਹ ਆਪਣੇ ਪਿੱਛੇ ਇਕ ਪੁੱਤਰ, ਚਾਰ ਧੀਆਂ, ਪੋਤਰੇ ਪੋਤਰੀਆਂ ਅਤੇ ਦੋਹਤੇ ਦੋਹਤੀਆਂ ਸਮੇਤ 100 ਤੋਂ ਵੱਧ ਮੈਂਬਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ।
ਪਰਿਵਾਰ ਵੱਲੋਂ ਆਪਣੇ ਸ਼ੁੱਭਚਿੰਤਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾਵਾਇਰਸ ਕੋਵਿਡ 19 ਦੀਆਂ ਪਾਬੰਦੀਆਂ ਕਾਰਨ ਸਿਰਫ ਕਰੀਬੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹੀ ਮਾਤਾ ਬਲਦੇਵ ਕੌਰ ਦੀ ਅੰਤਿਮ ਸੰਸਕਾਰ ਦੀ ਰਸਮ ਅਦਾ ਕਰਨਗੇ ਅਤੇ ਉਨ੍ਹਾਂ ਦੀ ਅਤਮਿਕ ਸ਼ਾਂਤੀ ਲਈ ਅਰਦਾਸ ਕਰਨਗੇ। ਉਨ੍ਹਾਂ ਨਿਮਰਤਾ ਨਾਲ ਬੇਨਤੀ ਕੀਤੀ ਹੈ ਕਿ ਬੀ ਸੀ ਸਰਕਾਰ ਵੱਲੋਂ ਲੋਕ-ਇਕੱਠਾਂ 'ਤੇ ਲਾਈਆਂ ਗਈਆਂ ਪਾਬੰਦੀਆਂ ਦਾ ਸਨਮਾਨ ਕੀਤਾ ਜਾਵੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com