ਸਮਾਜ ਦੇ ਵੱਖ-ਵੱਖ ਵਰਗਾਂ ਨੇ ਪੱਤਰਕਾਰ ਲੋਕੇਸ਼ ਰਿਸ਼ੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
- ਲੋਕੇਸ਼ ਰਿਸ਼ੀ ਦੀ ਬੇਵਕਤੀ ਮੌਤ ਨਾਲ ਪਰਿਵਾਰ ਸਮੇਤ ਸਮਾਜ ਨੂੰ ਵੱਡਾ ਘਾਟਾ ਪਿਆ - ਵਿਧਾਇਕ ਸ਼ੈਰੀ ਕਲਸੀ
ਰੋਹਿਤ ਗੁਪਤਾ
ਗੁਰਦਾਸਪੁਰ 10 ਅਗਸਤ 2022 - ਸੀਨੀਅਰ ਪੱਤਰਕਾਰ ਲੋਕੇਸ਼ ਰਿਸ਼ੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਬਟਾਲਾ ਦੇ ਕਮਿਊਨਿਟੀ ਹਾਲ ਵਿਖੇ ਕਰਵਾਇਆ ਗਿਆ। ਗਰੁੜ ਪੁਰਾਣ ਦੇ ਪਾਠ ਉਪਰੰਤ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਿਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਗਈ।
ਮਰਹੂਮ ਪੱਤਰਕਾਰ ਲੋਕੇਸ਼ ਰਿਸ਼ੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਲੋਕੇਸ਼ ਦੇ ਬੇਵਕਤੀ ਅਕਾਲ ਚਲਾਣੇ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਓਥੇ ਪੱਤਰਕਾਰੀ ਜਗਤ ਵੀ ਇੱਕ ਨੇਕ ਅਤੇ ਇਮਾਨਦਾਰ ਪੱਤਰਕਾਰ ਤੋਂ ਵਾਂਝਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕੇਸ਼ ਨੇ ਆਪਣੀ ਪੱਤਰਕਾਰਤਾ ਦੌਰਾਨ ਹਮੇਸ਼ਾਂ ਲੋੜਵੰਦਾਂ ਅਤੇ ਅਵਾਮ ਦੀ ਅਵਾਜ਼ ਨੂੰ ਧੜੱਲੇ ਨਾਲ ਬੁਲੰਦ ਕੀਤਾ। ਸ਼ੈਰੀ ਕਲਸੀ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਨ ਅਤੇ ਪਰਮਾਤਮਾ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕਰਦੇ ਹਨ।
ਇਸ ਮੌਕੇ ਕਾਂਗਰਸ ਕਮੇਟੀ ਬਟਾਲਾ ਦੇ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ, ਭਾਜਪਾ ਆਗੂ ਇੰਦਰ ਸੇਖੜੀ, ਸਵਰਨਕਾਰ ਸੰਘ ਦੇ ਪ੍ਰਧਾਨ ਅਤੇ ਆਪ ਆਗੂ ਯਸਪਾਲ ਚੌਹਾਨ, ਪੰਡਤ ਰਾਜੇਸ਼ ਬ੍ਰਾਹਮਣ ਸਭਾ ਆਗੂ, ਡੀ.ਪੀ.ਆਰ.ਓ ਬਟਾਲਾ ਇੰਦਰਜੀਤ ਸਿੰਘ ਬਾਜਵਾ, ਪ੍ਰੈੱਸ ਕਲੱਬ ਬਟਾਲਾ (ਲੀਜੈਂਡ) ਦੇ ਪ੍ਰਧਾਨ ਯੋਗੇਸ਼ ਬੇਰੀ, ਪ੍ਰੈੱਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ, ਸੁਖਵਿੰਦਰ ਸਿੰਘ ਧੁੱਪਸੜੀ ਪ੍ਰਧਾਨ ਬੈਸਟ ਫੋਟੋਗ੍ਰਾਫਰ ਯੂਨੀਅਨ, ਬਾਰ ਐਸੋਸੀਏਸ਼ਨ ਬਟਾਲਾ ਦੇ ਨੁਮਾਇੰਦੇ ਸ. ਗੁਰਦੀਪ ਸਿੰਘ ਰੰਧਾਵਾ, ਮਾਸਟਰ ਜਗਿੰਦਰ ਸਿੰਘ ਅੱਚਲੀਗੇਟ ਨੇ ਵੀ ਲੋਕੇਸ਼ ਰਿਸ਼ੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸਦੀਆਂ ਨੇਕੀਆਂ ਨੂੰ ਯਾਦ ਕੀਤਾ।
ਇਸ ਮੌਕੇ ਲੋਕੇਸ਼ ਰਿਸ਼ੀ ਦੇ ਵੱਡੇ ਭਰਾ ਪਰਮਵੀਰ ਰਿਸ਼ੀ ਅਤੇ ਪਿਤਾ ਸ੍ਰੀ ਖਰੈਤੀ ਲਾਲ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਸਾਰੇ ਸਨੇਹੀਆਂ ਦਾ ਉਨ੍ਹਾਂ ਦੁੱਖ ਵੰਡਾਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਡੀ.ਪੀ.ਆਰ.ਓ ਗੁਰਦਾਸਪੁਰ ਹਰਜਿੰਦਰ ਸਿੰਘ ਕਲਸੀ, ਆਪ ਆਗੂ ਸੁਖਜਿੰਦਰ ਸਿੰਘ ਘਟੌੜਾ, ਕੌਂਸਲਰ ਵਿਨੈ ਮਹਾਜਨ, ਪੱਤਰਕਾਰ ਰਾਕੇਸ਼ ਰੇਖੀ, ਰਜਿੰਦਰ ਦਰਦੀ, ਨੀਰਜ ਲੂਥਰਾ, ਭੋਪਾਲ ਸਿੰਘ, ਸੁਨੀਲ ਥਾਣੇਵਾਲੀਆ, ਬਿਸ਼ੰਬਰ ਬਿੱਟੂ, ਹਰਜੀਤ ਪਰਮਾਰ, ਅਦਰਸ਼ ਤੁਲੀ, ਪਵਨ ਤ੍ਰੇਹਨ, ਸਰਵਣ ਸਿੰਘ, ਸਰਬਜੀਤ ਸਿੰਘ ਕਲਸੀ, ਸ਼ਾਮ ਲਾਲ ਤਿਵਾੜੀ, ਬਲਵਿੰਦਰ ਭੱਲਾ, ਵਿਜੇ ਭਾਟੀਆ, ਸੰਜੇ ਤਿਵਾੜੀ, ਆਟੋ ਯੂਨੀਅਨ ਦੇ ਪ੍ਰਧਾਨ ਬਿੱਟੂ ਯਾਦਵ, ਅਮਨ ਖੀਵਾ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ