ਗੁਮਟਾਲਾ ਵਾਸੀਆਂ ਵੱਲੋਂ ਇੰਗਲੈਂਡ ਨਿਵਾਸੀ ਰਣਜੀਤ ਢਿੱਲੋਂ ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 8 ਸਤੰਬਰ 2021 - ਪਿੰਡ ਗੁਮਟਾਲਾ ਦੇ ਜੰਮਪਲ ਤੇ ਇਸ ਸਮੇਂ ਇੰਗ਼ਲੈਂਡ ਵਿਚ ਨਿਵਾਸ ਕਰਨ ਵਾਲੇ ਸ. ਹਰਜੀਤ ਸਿੰਘ ਢਿੱਲੋਂ ਦੇ ਛੋਟੇ ਭਰਾ ਸ. ਰਣਜੀਤ ਸਿੰਘ ਢਿੱਲੋਂ ਦੇ ਅਕਾਲ ਚਲਾਣੇ ‘ਤੇ ਪਿੰਡ ਵਿਚ ਸੋਗ ਦਾ ਮਾਹੌਲ ਹੈ।ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਉਹ ਭਾਵੇਂ ਇੰਗਲੈਂਡ ਰਹਿੰਦੇ ਸਨ ਪਰ ਉਨ੍ਹਾਂ ਦਾ ਦਿਲ ਪਿੰਡ ਵਿਚ ਧੜਕਦਾ ਸੀ ਤੇ ਉਹ ਹਰ ਚਾਰ ਪੰਜ ਮਹੀਨੇ ਬਾਦ ਪਿੰਡ ਫੇਰੀ ਜਰੂਰ ਪਾਉਂਦੇ ਸਨ ਤੇ ਸਭ ਪਿੰਡ ਵਾਸੀਆਂ ਨੂੰ ਮਿਲਦੇ ਸਨ।ਉਨ੍ਹਾਂ ਦੀ ਸੁਪਤਨੀ ਅਨੁਸਾਰ ਉਹ ਪਿਛਲੇ ਮਹੀਨੇ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਰਹੇ ਸਨ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਉਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ।
ਉਹ ਆਪਣੇ ਪਿੱਛੇ ਸਪੱਤਨੀ ਬੀਬੀ ਜਸਪਾਲ ਕੌਰ, ਬੇਟੇ ਸ. ਗੁਰਪ੍ਰਤਾਪ ਸਿੰਘ ਢਿੱਲੋਂ ਤੇ ਬਲਰਾਜ ਸਿੰਘ ਢਿੱਲੋਂ ਜੋ ਕਿ ਇੰਗਲੈਂਡ ਵਿਚ ਬਹੁਤ ਵਧੀਆ ਸਥਾਪਤ(ਵੈਲ ਸੈਟਲਡ) ਹਨ ਛੱਡ ਗਏ ਹਨ।ਉਨ੍ਹਾਂ ਦਾ ਭਣੇਵਾ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਆਮ ਪਾਰਟੀ ਦੇ ਲੀਗਲ ਸੈੱਲ ਦਾ ਮੁੱਖੀ ਹੈ।
ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਚਾਚਾ ਜੀ ਸ. ਪਾਲ ਸਿੰਘ ਢਿੱਲੋਂ, ਚਰੇਰੇ ਭਰਾਵਾਂ ਸ. ਮਨਮੋਹਨ ਸਿੰਘ ਢਿੱਲੋਂ, ਸ. ਕੰਵਲਜੀਤ ਸਿੰਘ ਢਿੱਲੋਂ , ਕਨੇਡਾ ਵਿਚ ਇਸ ਸਮੇਂ ਨਿਵਾਸ ਕਰਨ ਵਾਲੇ ਕਰਮਬੀਰ ਸਿੰਘ ਸਰਕਾਰੀਆ, ਬੱਬੀ ਸਰਕਾਰੀਆ, ਪ੍ਰਿੰਸ ਸਰਕਾਰੀਆ, ਸ. ਹਰਦਿਆਲ ਸਿੰਘ ਸਰਕਾਰੀਆ, ਸ.ਵਿਕਰਮ ਸਿੰਘ ਸਰਕਾਰੀਆ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਕਵੀ ਸ. ਹਰੀ ਸਿੰਘ ਗਰੀਬ ਸਰਕਾਰੀਆ, ਸ. ਸੂਬਾ ਸਿੰਘ ਸਰਕਾਰੀਆ, ਸ. ਰੁਪਿੰਦਰ ਸਿੰਘ ਸਰਕਾਰੀਆ, ਸ. ਰਣਬੀਰ ਸਿੰਘ ਸਰਕਾਰੀਆ ਕੈਲੀਫੋਰਨੀਆ,ਇਸ ਸਮੇਂ ਕਨੇਡਾ ਵਿਚ ਨਿਵਾਸ ਕਰ ਰਹੇ ਬਿੱਟੂ ਤੇ ਬਿੱਲੂ ਭਿੰਡੀਆਂਵਾਲੇ , ਮਾਸਟਰ ਸੁੱਚਾ ਸਿੰਘ, ਮਾਸਟਰ ਤਰਲੋਕ ਸਿੰਘ, ਸ. ਬਲਜੀਤ ਸਿੰਘ ਔਜਲਾ, ਕੌਂਸਲਰ ਹਰਪਨ ਔਜਲਾ, ਸ. ਸੁਖਜਿੰਦਰ ਸਿੰਘ ਔਜਲਾ ਆਦਿ ਨੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਤੇ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।
ਉਨ੍ਹਾਂ ਦਾ ਸਸਕਾਰ ਸ਼ੁਕਰਵਾਰ 10 ਸਤੰਬਰ 2021 ਨੂੰ ਹਾਉਨਸਲੋਅ ਸਸਕਾਰਘਰ ਵਿਚ ਸਵੇਰੇ 10.40 ਹੋਵੇਗਾ।ਭੋਗ ਉਸੇ ਦਿਨ ਬਾਦ ਦੁਪਹਿਰ 1.30 ਵਜੇ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸਾਊਥ ਹਾਲ ਪਵੇਗਾ।