ਚੰਡੀਗੜ੍ਹ ਤੋਂ ਪਹਿਲੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਕੀਤਾ ਜਾਵੇਗਾ ਸਨਮਾਨਿਤ
- ਚੰਡੀਗੜ੍ਹ ਦੀ ਪੇਂਡੂ ਸੁਧਾਰ ਕਮੇਟੀ ਵੱਲੋਂ 22 ਮਾਰਚ ਨੂੰ ਮਲੋਆ ਵਿਖੇ ਸਨਮਾਨ ਸਮਾਰੋਹ
ਚੰਡੀਗੜ੍ਹ : 22 ਮਾਰਚ 2024 - ਦਿਨ ਸ਼ੁੱਕਰਵਾਰ ਨੂੰ ਗੁਰੂ ਦਰੋਣਾਚਾਰੀਆ ਸਟੇਡੀਅਮ ਮਲੋਆ ਚੰਡੀਗੜ੍ਹ ਵਿਖੇ ਪੈਂਡ ਸੁਧਾਰ ਕਮੇਟੀ ਚੰਡੀਗੜ੍ਹ ਵੱਲੋਂ ਪਹਿਲੀ ਵਾਰ ਚੰਡੀਗੜ੍ਹ ਤੋਂ ਰਾਜ ਸਭਾ ਮੈਂਬਰ ਬਣੇ ਸਤਨਾਮ ਸੰਧੂ ਦਾ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਗੱਲ ਦਾ ਐਲਾਨ ਪੇਂਡੂ ਸੁਧਾਰ ਕਮੇਟੀ ਦੇ ਪ੍ਰਧਾਨ ਦੀਦਾਰ ਸਿੰਘ ਤੇ ਕੁਲਜੀਤ ਸਿੰਘ (senior deputy mayor) ਦੀ ਅਗਵਾਈ 'ਚ ਹੋਇਆ।
ਪ੍ਰਧਾਨ ਦੀਦਾਰ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਧੰਨਵਾਦ ਵੀ ਪ੍ਰਗਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਕੇਂਦਰ ਸਰਕਾਰ ਵੱਲੋਂ ਸਤਨਾਮ ਸਿੰਘ ਸੰਧੂ ਨੂੰ ਚੰਡੀਗੜ੍ਹ ਤੋਂ ਰਾਜ ਸਭਾ ਮੈਂਬਰ ਨਿਯੁਕਤ ਕੀਤਾ ਗਿਆ ਹੈ, ਉਹ ਵੀ ਇੱਕ ਸਾਧਾਰਨ ਪਰਿਵਾਰ ਨਾਲ ਸਬੰਧਤ ਹਨ। ਸਮਾਗਮ ਦੌਰਾਨ ਪੇਂਡੂ ਸੁਧਾਰ ਕਮੇਟੀ ਚੰਡੀਗੜ੍ਹ ਅਤੇ ਹੋਰ ਕਮੇਟੀ ਮੈਂਬਰ 15 ਪਿੰਡਾਂ ਤੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ।