ਦੁਖਦਾਈ ਸੁਨੇਹਾ : ਸ਼ਾਇਰ, ਅਦੀਬ, ਕਵੀ ਤੇ ਇਤਿਹਾਸਕਾਰ ਦੇਵ ਦਰਦ ਦੀ ਅਚਾਨਕ ਮੌਤ
ਭਾਰਤ ਪਾਕਿ ਦੇ ਇਕੱਠੇ ਹੋਣ ਦਾ ਦਰਦ ਲੈ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ "ਦਰਦ"
ਬਾਬੂਸ਼ਾਹੀ ਨੇ 15 ਮਾਰਚ ਨੂੰ ਹੀ ਕੀਤੀ ਸੀ ਇੰਟਰਵਿਊ
ਕੁਲਵਿੰਦਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ 16 ਮਾਰਚ 2022- ਪੰਜਾਬੀ ਭਾਸ਼ਾ ਦੇ ਸ਼ਾਇਰ ਅਦੀਬ ਕਵੀ ਇਤਿਹਾਸਕਾਰ ਅਤੇ ਜਨਵਾਦੀ ਲੇਖਕ ਸਭਾ ਦੇ ਪ੍ਰਧਾਨ ਦੇਵ ਦਰਦ ਇਕ ਨਾ ਭੁੱਲਣ ਵਾਲਾ ਦਰਦ ਦੇ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਸ਼ਾਇਦ ਇਹ ਸੰਯੋਗ ਸੀ ਜਾਂ ਫਿਰ ਕੁਝ ਹੋਰ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਦਾ ਇਕ ਇੰਟਰਵਿਊ ਨਸ਼ਰ ਹੋਇਆ । ਜਿਸ ਵਿਚ ਉਨ੍ਹਾਂ ਨੇ ਨਵੀਂ ਬਣਨ ਵਾਲੀ ਸਰਕਾਰ ਤੋਂ ਵੱਡੀਆਂ ਉਮੀਦਾਂ ਰੱਖੀਆਂ ਸਨ ਅਤੇ ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀਅਟਾਰੀ ਸਰਹੱਦ ਭਾਰਤ ਤੋਂ ਅਦੀਬਾਂ ਸਾਹਿਤਕਾਰਾਂ ਦਾ ਇਕ ਵਫ਼ਦ ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ ਗਿਆ ਸੀ ।ਜਿਸ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਅਜਿਹੇ ਪ੍ਰੋਗਰਾਮ ਦੋਹਾਂ ਦੇਸ਼ਾਂ ਵਿਚ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਸੀ ਕਿ ਕੰਧਾਂ ਚਾਹੇ ਜਿੰਨੀਆਂ ਮਰਜ਼ੀ ਉੱਚੀਆਂ ਹੋਣ ਪਰ ਉਨ੍ਹਾਂ ਵਿੱਚ ਝਰੋਖੇ ਜ਼ਰੂਰ ਹੋਣੇ ਚਾਹੀਦੇ ਹਨ।
ਇਸ ਲਈ ਦੋਵੇਂ ਸਰਕਾਰਾਂ ਨੂੰ ਇਹ ਯਤਨ ਕਰਨੇ ਚਾਹੀਦੇ ਹਨ ਕਿ ਘੱਟੋ ਘੱਟ ਦੋਹਾਂ ਦੇਸ਼ਾਂ ਦੇ ਕਲਾਕਾਰ ਆਪਸ ਵਿਚ ਕਲਾ ਦਾ ਮਿਲਵਰਤਨ ਰੱਖ ਸਕਣ ਉਨ੍ਹਾਂ ਭਾਰਤ ਸਰਕਾਰ ਨੂੰ ਕਲਾਕਾਰਾਂ ਨੂੰ ਆਨਲਾਈਨ ਵੀਜ਼ਾ ਦੇਣ ਦੀ ਗੱਲ ਵੀ ਕਹੀ ਸੀ । ਇਹ ਅਤੇ ਅਜਿਹੇ ਕਈ ਹੋਰ ਦਰਦ ਸੀਨੇ ਵਿਚ ਲੈ ਕੇ ਇਸ ਦੁਨੀਆਂ ਤੋਂ ਅੱਜ ਸਵੇਰੇ ਰੁਖ਼ਸਤ ਹੋ ਗਏ ਹਨ ।
ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਸਵੇਰੇ ਗਲੀ ਵਿੱਚ ਜਦੋਂ ਘਰੋਂ ਬਾਹਰ ਨਿਕਲੇ ਤਾਂ ਪੈਰ ਸਲਿੱਪ ਹੋਣ ਕਰਕੇ ਉਨ੍ਹਾਂ ਦੇ ਸਿਰ ਤੇ ਸੱਟ ਲੱਗੀ ਸੱਟ ਗਹਿਰੀ ਹੋਣ ਕਰਕੇ ਉਹ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਦਾ ਸਸਕਾਰ ਅੱਜ ਸ਼ਾਮੀਂ ਸਾਢੇ ਚਾਰ ਵਜੇ ਦੁਰਗਿਆਣਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ।
ਇਸ ਅਚਨਚੇਤ ਪਏ ਘਾਟੇ ਦੇ ਨਾਲ ਪੂਰੇ ਕਵੀ ਅਤੇ ਕਲਾਕਾਰ ਜਗਤ ਵਿਚ ਵੱਡੇ ਸੋਗ ਦੀ ਲਹਿਰ ਹੈ।