ਡਾ. ਵਿਸ਼ਾਲੀ ਗਾਂਧੀ ਅਤੇ ਡਾ. ਫਰਕੰਦਾ ਨੂੰ ਮਿਲਿਆ ਅਵਾਰਡ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 25 ਦਸੰਬਰ 2022 - ਕੌਮਾਂਤਰੀ ਪੱਥਰ ਤੇ ਅਵਾਰਡ ਸਮਾਰੋਹ ਪੇਨਕੋਸਮੀਆ ਟੈਲੇਂਟ ਆਫ ਹੈਲਥ ਕੇਅਰ ਪ੍ਰੋਫੈਸ਼ਨ ਵਿੱਚ ਦਸਮੇਸ਼ ਇੰਸੀਟਿਊਟ ਆਫ ਰਿਸਰਚ ਅਤੇ ਡੈਂਟਲ ਸਾਇੰਸਜ਼ ਕਾਲਜ, ਫਰੀਦਕੋਟ ਦੀ ਡਾ. ਵਿਸ਼ਾਲੀ ਗਾਂਧੀ ਅਤੇ ਡਾ. ਫਰਕੰਦਾ ਨੂੰ ਮਿਲਿਆ ਅਵਾਰਡ । ਇਹ ਅਵਾਰਡ ਸਮਾਰੋਹ ਸੁਸਾਇਟੀ ਆਫ ਸਾਂਇਟਿਫਿਕ ਰੀਸਰਚ ਅਤੇ ਸਟੱਡਿਸ ਅਤੇ ਇੰਟਰਨੈਸ਼ਨਲ ਐਸੋਸ਼ਿਏਸ਼ਨ ਟਰੱਸਟ ਨੇ ਸਮੂਹਿਕ ਤੌਰ ਤੇ ਰੈਡੀਸਨ ਹੋਟਲ ਚੰਡੀਗੜ੍ਹ ਵਿਖੇ ਕਰਵਾਇਆ। ਮੈਡੀਕਲ ਅਤੇ ਡੈਂਟਲ ਨੇ 104 ਡਾਕਟਰਾਂ ਨੂੰ ਵਿਲਖਣ ਉਪਲਬਧੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ ਦਸਮੇਸ਼ ਡੈਂਟਲ ਕਾਲਜ ਨੇ ਉੱਤਰੀ-ਭਾਰਤ ਦੇ ਸਰਵੋਤਮ ਕਾਲਜ ਦਾ ਅਵਾਰਡ ਡਾਇਰੈਕਟਰ ਰੀਸਰਚ ਮੈਡੀਕਲ ਕਾਲਜ ਐਡੂਕੇਸ਼ਨ ਅਤੇ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਸ਼੍ਰੀ ਅਵਨੀਸ਼ ਕੁਮਾਰ ਅਤੇ ਵਾਇਸ ਚਾਂਸਲਰ ਪੰਜਾਬ ਸਟੇਟ ਯੂਨੀਵਰਸਿਟੀ ਪਟਿਆਲਾ ਸ. ਕਰਮਜੀਤ ਸਿੰਘ ਤੋਂ ਪ੍ਰਾਪਤ ਕੀਤਾ।
ਇਸ ਅਵਾਰਡ ਸਮਾਰੋਹ ਵਿੱਚ ਸ. ਸਵਰਨਜੀਤ ਸਿੰਘ ਗਿੱਲ ਜੁਇੰਅਟ ਡਾਇਰੈਕਟਰ ਦਸਮੇਸ਼ ਇੰਸੀਟਿਊਟ ਆਫ ਰਿਸਰਚ ਅਤੇ ਡੈਂਟਲ ਸਾਇੰਸਸ ਕਾਲਜ, ਫਰੀਦਕੋਟ, ਜੁਆਇੰਟ ਡੀ.ਆਰ.ਐੱਮ.ਈ. ਡਾ. ਪੁਨੀਤ ਗਿਰਧਰ , ਡਾ. ਐਸ.ਪੀ.ਐਸ. ਸੋਢੀ ਪ੍ਰਿੰਸੀਪਲ ਦਸਮੇਸ਼ ਡੈਂਟਲ ਕਾਲਜ, ਪਦਮ ਸ਼੍ਰੀ ਸ਼ਾਦਾਬ ਮੁਹੰਮਦ , ਡਾ. ਰਾਜੀਵ ਬਾਲੀ, ਡਾ. ਸਚਿੱਨ ਦੇਵ ਮਹਿਤਾ ਵੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਹ ਅਵਾਰਡ ਸਮਾਰੋਹ ਸਿਹਤ ਦੇ ਕਿੱਤੇ ਵਿੱਚ ਜੁੜੇ ਨਾਮਵਰ ਸਖਸ਼ੀਅਤਾਂ ਅਤੇ ਉਹਨਾਂ ਦੀਆਂ ਉਪਲੱਬਧੀਆਂ ਦੀ ਹਰ ਸਾਲ ਕਦਰ ਕਰਦਾ ਹੈ।