ਹਰਦਮ ਮਾਨ
ਸਰੀ, ਕੈਨੇਡਾ, ਅਕਤੂਬਰ - ਕਨੇਡੀਅਨ ਕਲਚਰਲ ਐਸੋਸੀਏਸ਼ਨ ਬੀ ਸੀ. ਵੱਲੋਂ ਧੂਮ ਰੈਸਟੋਰੈਂਟ ਸਰੀ ਵਿਖੇ ਪ੍ਰਸਿੱਧ ਖੇਡ ਲੇਖਕ ਪ੍ਰਿੰ: ਸਰਵਣ ਸਿੰਘ ਅਤੇ ਮਨਜੀਤ ਸਿੰਘ ਬੋਪਾਰਾਏ (ਆਸਟਰੇਲੀਆ) ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਸਕੱਤਰ ਪ੍ਰਿਤਪਾਲ ਗਿੱਲ, ਸੁੱਖੀ ਬਾਠ, ਪ੍ਰਿੰ: ਸਰਵਣ ਸਿੰਘ ਅਤੇ ਮਨਜੀਤ ਸਿੰਘ ਬੋਪਾਰਾਏ ਨੇ ਕੀਤੀ।
ਮਹਿਮਾਨਾਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਆਪਣੀ ਜਾਣ ਪਛਾਣ ਕਰਵਾਉਣ ਉਪਰੰਤ ਦਰਸ਼ਨ ਸੰਘਾ ਨੇ ਪ੍ਰਿੰ: ਸਰਵਨ ਸਿੰਘ ਬਾਰੇ ਅਤੇ ਕੁਲਦੀਪ ਸਿੰਘ ਗਿੱਲ ਨੇ ਮਨਜੀਤ ਸਿੰਘ ਬੋਪਾਰਾਏ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਅੰਗਰੇਜ਼ ਬਰਾੜ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ, ਹਰਚੰਦ ਸਿੰਘ ਬਾਗੜੀ ਨੇ ਸਵਾਗਤੀ ਸ਼ਬਦ ਕਹੇ ਅਤੇ ਅਮਰੀਕ ਸਿੰਘ ਲੇਲ੍ਹ ਨੇ ਕਵਿਤਾ ਰਾਹੀਂ ਦੋਹਾਂ ਮਹਿਮਾਨਾਂ ਦਾ ਸਵਾਗਤ ਕੀਤਾ। ਸਕੱਤਰ ਪ੍ਰਿਤਪਾਲ ਗਿੱਲ, ਹਰਪਾਲ ਸਿੰਘ ਬਰਾੜ, ਹਰਚੰਦ ਸਿੰਘ ਗਿੱਲ, ਉੱਘੇ ਬਿਜਨਸਮੈਨ ਅਤੇ ਸਮਾਜ ਸੇਵਕ ਸੁੱਖੀ ਬਾਠ, ਰੇਡੀਓ ਹੋਸਟ ਦਵਿੰਦਰ ਸਿੰਘ ਬੈਨੀਪਾਲ, ਚਮਕੌਰ ਸੇਖੋਂ ਅਤੇ ਸੰਤੋਖ ਸਿੰਘ ਮੰਡੇਰ ਨੇ ਦੋਹਾਂ ਮਹਿਮਾਨਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ।
ਆਸਟ੍ਰੇਲੀਆ ਤੋਂ ਆਏ ਲੇਖਕ ਮਨਜੀਤ ਸਿੰਘ ਬੋਪਾਰਾਏ ਨੇ ਆਪਣੇ ਸਾਹਿਤਕ ਸਫ਼ਰ, ਲੋਕ ਭਲਾਈ, ਪਰਵਾਸੀ ਵਜੋਂ ਆਸਟ੍ਰੇਲੀਆ ਵਿੱਚ ਵਿਚਰਨ ਅਤੇ ਉਥੇ ਆਈਆਂ ਔਕੜਾਂ, ਸਾਹਿਤ ਵਿੱਚ ਆਪਣੀਆਂ ਪ੍ਰਾਪਤੀਆਂ ਅਤੇ ਕੌੜੇ ਮਿੱਠੇ ਤਜ਼ਰਬੇ ਸਾਂਝੇ ਕੀਤੇ । ਉਪਰੰਤ ਪ੍ਰਸਿੱਧ ਖੇਡ ਲੇਖਕ ਪ੍ਰਿੰ: ਸਰਵਣ ਸਿੰਘ ਨੇ ਆਪਣੇ ਜੀਵਨ, ਮੁਢੱਲੀ ਸਿੱਖਿਆ, ਸਾਹਿਤਕ ਸਫ਼ਰ, ਖੇਡ ਜਗਤ ਬਾਰੇ ਵਿਲੱਖਣ ਲਿਖਣ ਸ਼ੈਲੀ ਦਾ ਜ਼ਿਕਰ ਕੀਤਾ। ਉਨ੍ਹਾਂ ਸਾਹਿਤ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਦਾ ਵਰਨਣ ਬਹੁਤ ਹੀ ਰੌਚਕ ਢੰਗ ਨਾਲ ਕੀਤਾ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਰੂਪਿੰਦਰ ਖੈਰਾ ਰੂਪੀ, ਪਰਮਿੰਦਰ ਕੌਰ ਬਾਗੜੀ, ਅੰਤਰ ਪੰਮਾ, ਹਰਜਿੰਦਰ ਸਿੰਘ ਚੀਮਾ, ਅਮਰਜੀਤ ਸਿੰਘ, ਕਮਲਜੀਤ ਜੌਹਲ, ਜਗਦੀਪ ਸਿੰਘ, ਇੰਦਰਪਾਲ ਸਿੰਘ ਸੰਧੂ, ਨਛੱਤਰ ਸਿੰਘ ਗਿੱਲ ਅਤੇ ਪ੍ਰਿਤਪਾਲ ਸੰਧੂ ਵੀ ਹਾਜ਼ਰ ਸਨ। ਅੰਤ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਮਹਿਮਾਨਾਂ ਅਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।