ਅਸ਼ੋਕ ਵਰਮਾ
ਮਾਨਸਾ, 10 ਸਤੰਬਰ 2020 - ਅਸ਼ਵਨੀ ਬਾਤਿਸ਼ ਦਾ ਨਾਂਅ ਪੰਜਾਬ ਦੇ ਉਨ੍ਹਾਂ ਸਿਵਲ ਇੰਜੀਨੀਅਰਾਂ ਦੀ ਮੋਹਰੀ ਕਤਾਰ ਵਿੱਚ ਆਉਂਦਾ ਹੈ, ਜਿਨ੍ਹਾਂ ਨੇ ਹਮੇਸ਼ਾ ਵਿਭਾਗ ਵਿੱਚ ਨੌਕਰੀ ਕਰਦਿਆਂ ਹੱਕ-ਸੱਚ ਉਪਰ ਹਿੱਕ ਡਾਹਕੇ ਪਹਿਰਾ ਦਿੱਤਾ। ਉਹ ਇਕੱਲੇ ਇਮਾਨਦਾਰ ਹੀ ਨਹੀਂ ਸਨ, ਸਗੋਂ ਲਗਨ, ਮਿਹਨਤੀ, ਹਿੰਮਤੀ, ਨਿਡਰ ਅਤੇ ਸਿਰੜੀ ਅਧਿਕਾਰੀ ਸਨ, ਜੋ ਮਹਿਕਮੇ ਨੂੰ ਨਵੀਂਆਂ ਬੁਲੰਦੀਆਂ 'ਤੇ ਲੈ ਕੇ ਗਏ, ਜਿਨ੍ਹਾਂ ਨੂੰ ਯਾਦ ਕਰਕੇ ਅੱਜ ਹਰ ਕੋਈ ਮੋਮ ਵਾਂਗ ਪਿਘਲ ਜਾਂਦਾ ਹੈ। ਉਹ ਪਹਿਲੇ ਅਜਿਹੇ ਅਧਿਕਾਰੀ ਸਨ, ਜਿਨ੍ਹਾਂ ਨੇ ਵਿਭਾਗ 'ਚੋਂ ਸੇਵਾ ਮੁਕਤ ਹੋਕੇ ਵੀ ਮਹਿਕਮੇ ਨੂੰ ਆਪਣੀਆਂ ਮੁਫ਼ਤੋ-ਮੁਫ਼ਤੀ ਸੇਵਾਵਾਂ ਅਤੇ ਸਲਾਹਾਂ ਦੇਣੀਆਂ ਜਾਰੀ ਰੱਖੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਦਾ ਖੁਸ਼ੀ-ਖੁਸ਼ੀ ਕੰਮ ਕਰਨ ਦਾ ਹੌਂਸਲਾ ਅਤੇ ਦ੍ਰਿੜਤਾ ਦਿਖਾਈ। ਉਨ੍ਹਾਂ ਦੇ ਅਜਿਹੇ ਜ਼ਜ਼ਬੇ ਪਿੱਛੇ ਸੁਪਤਨੀ ਅਤੇ ਮਾਪਿਆਂ ਸਮੇਤ ਬੱਚਿਆਂ ਅਤੇ ਸਹੁਰੇ ਪਰਿਵਾਰ ਦਾ ਵੱਡਾ ਰੋਲ ਹੈ, ਜਿਨ੍ਹਾਂ ਦੀ ਅੱਜ ਹਰ ਕੋਈ ਦਾਦ ਦਿੰਦਾ ਹੈ, ਉਨ੍ਹਾਂ ਦੇ ਇਸ ਫ਼ਾਨੀ ਦੁਨੀਆ ਤੋਂ ਤੁਰਨ ਵੇਲੇ ਹਰ ਅੱਖ ਨਮ ਹੋਈ ਅਤੇ ਹਰ ਰੂਹ ਯਾਦ ਕਰਕੇ ਰੋਈ।
ਇੰਜ: ਅਸ਼ਵਨੀ ਬਾਤਿਸ਼ ਜੀ ਦਾ ਜਨਮ 10 ਸਤੰਬਰ 1960 ਨੂੰ ਪਟਿਆਲਾ ਵਿਖੇ ਸ੍ਰੀ ਕਮਲ ਕਿਸ਼ੋਰ ਦੇ ਘਰ ਸ੍ਰੀਮਤੀ ਸ਼ੋਭਾ ਦੀ ਕੁੱਖੋਂ ਹੋਇਆ ਸੀ। ਪੜ੍ਹਾਈ ਵਿੱਚ ਹਮੇਸ਼ਾ ਹਮੇਸ਼ਾ ਹੁਸ਼ਿਆਰ ਬਾਤਿਸ਼ ਨੇ ਆਪਣੀ ਸਿਵਲ ਇੰਜੀਨੀਅਰ ਦੀ ਪੜ੍ਹਾਈ ਥਾਪਰ ਕਾਲਜ ਪਟਿਆਲਾ ਤੋਂ ਪੂਰੀ ਕੀਤੀ ਅਤੇ ਪੰਜਾਬ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਵਿਖੇ ਬਤੌਰ ਸਿਵਲ ਇੰਜੀਨੀਅਰ ਸੇਵਾ ਕੀਤੀ। ਉਨ੍ਹਾਂ ਦੀ ਸ਼ਾਦੀ ਪਟਿਆਲਾ ਦੇ ਖਾਨਦਾਨੀ ਘਰ ਅਤੇ ਸਤਿਕਾਰਯੋਗ ਪਰਿਵਾਰ ਵਿੱਚ ਸ੍ਰੀ ਵਿਸ਼ਨੂੰ ਸ਼ਰਮਾਂ(ਸਾਬਕਾ ਮੇਅਰ ਪਟਿਆਲਾ), ਸ੍ਰੀ ਏ.ਕੇ ਸ਼ਰਮਾਂ (ਆਈ.ਆਰ.ਐਸ), ਪ੍ਰਧਾਨ ਪੰਜਾਬ ਐਥਲੈਟਿਕਸ ਐਸੋਸੀਏਸ਼ਨ,ਸ੍ਰੀ ਐਸ.ਕੇ ਸ਼ਰਮਾਂ (ਆਈ.ਏ.ਐਸ), ਸ੍ਰੀ ਵੀ.ਕੇ ਸ਼ਰਮਾਂ (ਆਈ.ਏ.ਐਸ) ਅਤੇ ਡਾ.ਨਰਿੰਦਰ ਭਾਰਗਵ (ਐਸਐਸਪੀ) ਦੀ ਲਾਡਲੀ ਭੈਣ ਸ੍ਰੀਮਤੀ ਗੀਤਾ ਰੀਤੂ ਬਾਤਿਸ਼ ਨਾਲ ਹੋਇਆ।
ਇੰਜੀਨੀਅਰ ਅਸ਼ਵਨੀ ਬਾਤਿਸ਼ ਇੱਕ ਬਹੁਤ ਹੀ ਇਮਾਨਦਾਰ ਅਤੇ ਲੋਕ ਸੇਵਾ ਵਿਚ ਸਮਰਪਿਤ ਅਧਿਕਾਰੀ ਦੇ ਨਾਲ-ਨਾਲ ਇੱਕ ਚੰਗੇ ਇਨਸਾਨ ਵੀ ਸਨ। ਉਹ ਸਮਾਜ ਸੇਵਾ ਲਈ ਹਮੇਸ਼ਾ ਅੱਗੇ ਹੋਕੇ ਕੰਮ ਕਰਦੇ ਸਨ, ਉਨ੍ਹਾਂ ਦਾ ਕੁੱਝ ਦਿਨ ਪਹਿਲਾਂ, ਪਹਿਲੀ ਸਤੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਵਿਛੋੜਾ ਹਰ ਕਿਸੇ ਤੋਂ ਝੱਲਿਆ ਨਹੀਂ ਜਾ ਰਿਹਾ ਹੈ ਅਤੇ ਇਹ ਸ਼ਰਮਾਂ ਅਤੇ ਬਾਤਿਸ਼ ਪਰਿਵਾਰ ਲਈ ਸਭ ਤੋਂ ਵੱਡਾ ਅਸਹਿ ਸਦਮਾ ਹੈ, ਦੋਸਤਾਂ,ਮਿੱਤਰਾਂ ਅਤੇ ਹੋਰ ਪਰਿਵਾਰਕ ਸਹਿਯੋਗੀਆਂ ਲਈ ਇੱਕ ਨਾ ਪੁਰਿਆ ਜਾਣ ਵਾਲਾ ਖਲਾਅ ਪੈਦਾ ਹੋ ਗਿਆ ਹੈ।
ਇੰਜੀਨੀਅਰ ਬਾਤਿਸ਼ ਦੀ ਆਤਮਾ ਨੂੰ ਕਲਿਆਣਤਾ ਲਈ ਸ੍ਰੀ ਗੁਰੜ ਪੁਰਾਣ ਦੇ ਪਾਠ ਦਾ ਭੋਗ 11 ਸਤੰਬਰ ਨੂੰ ਪਾਏ ਜਾ ਰਹੇ ਹਨ। ਇਸ ਦੁੱਖ ਦੀ ਘੜੀ ਵਿੱਚ ਹਰ ਕੋਈ ਦੋਹਾਂ ਪਰਿਵਾਰਾਂ ਨਾਲ ਖੜ੍ਹਕੇ ਪਰਮਾਤਮਾ ਅੱਗੇ ਦੁਆ ਕਰਦੇ ਹਨ ਕਿ ਭਗਵਾਨ ਸ੍ਰੀ ਬਾਤਿਸ਼ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸਣ ਅਤੇ ਦੋਹਾਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ ਕਰਨ।
ਉਨ੍ਹਾਂ ਦੇ ਜਾਣ ਤੋਂ ਬਾਅਦ ਦੋਹਾਂ ਪਰਿਵਾਰਾਂ ਵੱਲੋਂ ਕਰੋਨਾ ਮਹਾਂਮਾਰੀ ਨੂੰ ਧਿਆਨ ਰੱਖਦਿਆਂ ਹਰ ਕਿਸੇ ਨੂੰ ਭੋਗ ਵਾਲੇ ਦਿਨ ਆਪਣੇ ਘਰ ਰਹਿਕੇ ਉਨ੍ਹਾਂ ਦੀ ਆਤਿਮਕ ਸ਼ਾਤੀ ਲਈ ਦੁਆ ਕਰਨ ਲਈ ਬੇਨਤੀ ਕੀਤੀ ਹੈ, ਇਹੋ ਹੀ ਉਨ੍ਹਾਂ ਵਾਸਤੇ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ।ਉਂਝ ਪਰਿਵਾਰ ਵੱਲੋਂ ਸਨੇਹੀਆਂ ਵਾਸਤੇ, ਯੂਮ ਆਈਡੀ 757 2287 2812, ਪਾਸਵਰਡ 12345 ਵੀ ਬਣਾਈ ਗਈ ਹੈ ਜੀ।