ਚੰਡੀਗੜ੍ਹ, 26 ਜਨਵਰੀ 2020 (ਅਬਰਾਵਾਂ) - ਇਥੋਂ ਦੇ ਸੈਕਟਰ 34 ਸਥਿਤ ਗੁਰਦਵਾਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਵਿਖੇ ਬੀਬੀ ਲਾਭ ਕੌਰ ਡੇਰਾਬੱਸੀ ਦੀ ਅੰਤਮ ਅਰਦਾਸ ਹੋਈ ਜਿਸ ਵਿੱਚ ਰਿਸ਼ਤੇਦਾਰ, ਦੌਸਤ,ਸਿਆਸੀ ਨੇਤਾ, ਲੇਖਕ, ਪੱਤਰਕਾਰ ਅਤੇ ਹੋਰ ਸ਼ਾਮਲ ਹੋਏ। ਬੀਬੀ ਲਾਭ ਕੌਰ 85 ਸਾਲਾਂ ਦੇ ਸਨ ਅਤੇ ਸਾਬਕਾ ਸਲਾਹਕਾਰ, ਲਘੂ ਸਿੰਚਾਈ, ਪੰਜਾਬ ਸਰਕਾਰ ਤੇ ਉਘੇ ਟਿਊਬਵੈੱਲ ਇੰਜੀਨੀਅਰ ਸਵਰਗੀ ਗੁਰਨਾਮ ਸਿੰਘ ਡੇਰਾਬੱਸੀ ਦੇ ਧਰਮਪਤਨੀ ਸੀ। ਸਾਬਕਾ ਸਿੱਖਿਆ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬੀਬੀ ਲਾਭ ਕੌਰ ਇੱਕ ਵਿਅਕਤੀ ਵਿਸ਼ੇਸ਼ ਨਹੀਂ ਸਗੋਂ ਸੰਸਥਾ ਸੀ ਉਸ ਨੇ ਹਰੇਕ ਨੂੰ ਹਮੇਸ਼ਾ ਨੇਕ ਸਲਾਹ ਹੀ ਦਿੱਤੀ।
ਅੰਤਿਮ ਅਰਦਾਸ ਵਿੱਚ ਹੋਇਆ ਇਕੱਠ ਹੀ ਇਸ ਲੱਗ ਦੀ ਗਵਾਹੀ ਭਰਦਾ ਹੈ। ਸਾਬਕਾ ਨਿਰਦੇਸ਼ਕ, ਸੇਹਤ ਸੇਵਾਵਾਂ ਡਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਤਾ ਜੀ ਨੇ ਅਪਣੇ ਪਰਿਵਾਰ ਨੂੰ ਬੰਨੀ ਅਰਥਾਤ ਇਕੱਠਾ ਰੱਖਿਆ ਅਤੇ ਚੰਗੇ ਗੁਣ ਔਲਾਦ ਨੂੰ ਦਿੱਤੇ ਉਨ੍ਹਾਂ ਦੀ ਅਾਉ ਭਗਤ ਕਰਨ ਦੀ ਤਾਰੀਫ਼ ਕੀਤੀ। ਡੇਰਾਬੱਸੀ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਤੇ ਸਟੇਟ ਐਵਾਰਡੀ ਸ੍ਰੀ ਭੁਪਿੰਦਰ ਸੈਣੀ ਨੇ ਬੀਬੀ ਲਾਭ ਕੌਰ ਦੇ ਕੀਤੇ ਸਮਾਜ ਸੇਵਾ ਦੇ ਕੰਮਾਂ ਨੂੰ ਯਾਦ ਕਰਵਾਇਆ। ਆਲ ਇੰਡੀਆ ਰਾਇਸ ਸੈਲਰਜ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ੍ਰੀ ਤਰਸ਼ੇਮ ਸੈਣੀ ਨੇ ਬੀਬੀ ਲਾਭ ਕੌਰ ਦੇ ਮਿੱਠੜੇ ਸੁਭਾਅ ਅਤੇ ਨੇਕੀ ਬਾਰੇ ਦੱਸਿਆ। ਸ ਹਰਮੇਲ ਸਿੰਘ ਬੀਬੀ ਜੀ ਦੇ ਮੁੱਢਲੇ ਜੀਵਨ ਬਾਰੇ ਚਾਨਣਾ ਪਾਇਆ।
ਇਸ ਮੌਕੇ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ, ਸ੍ਰੀ ਗੁਰਦਿਆਲ ਸਿੰਘ ਸੈਣੀ ਸਾਬਕਾ ਐਮ ਪੀ ਕੁਰਕਸ਼ੇਤਰ, ਧਰਮ ਸਿੰਘ ਸੈਣੀ, ਚੇਅਰਮੈਨ, ਪੀ ਏ ਡੀ ਬੀ, ਸ੍ਰੀ ਹਰਪ੍ਰੀਤ ਸਿੰਘ ਔਲਖ, ਉਪ ਸਕੱਤਰ, ਪ੍ਤੀਮ ਸਿੰਘ ਜੌਹਲ, ਸਾਬਕਾ ਏ ਡੀ ਸੀ, ਅਮਰਜੀਤ ਗੁਪਤਾ, ਮੁੱਖ ਇੰਜੀਨੀਅਰ, ਹਰਭਜਨ ਸਿੰਘ ਸੈਣੀ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਸੈਣੀ ਸੇਵਾ ਸਮਾਜ, ਗੁਰਨਾਮ ਸਿੰਘ ਭਾਂਖਰਪੁਰ, ਭਜਨ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਨੱਤਿਆਂ, ਮਨਜੀਤ ਸਿੰਘ ਤਹਿਸੀਲਦਾਰ, ਸੁਰਜੀਤ ਸਿੰਘ ਈਸਾਪੁਰ, ਡਾ ਜਤਿੰਦਰ ਪਾਲ ਸਿੰਘ, ਇਕਬਾਲ ਸਿੰਘ ਪੂਨੀਆ, ਮਨਪ੍ਰੀਤ ਸਿੰਘ ਬੰਨੀ ਸੰਧੂ ਚੇਅਰਮੈਨ ਪੰਜਾਬ ਐਗਰੋ, ਗੁਰਦੇਵ ਕੌਰ ਸਾਬਕਾ ਸੰਮਤੀ ਮੈਬਰ ਬਲਾਕ ਖਰੜ, ਕੁਲਵਿੰਦਰ ਸਿੰਘ ਸੋਹੀ, ਪ੍ਧਾਨ ਐਮ ਸੀ ਜੀਰਕਪੁਰ, ਹਰਜਿੰਦਰ ਸਿੰਘ ਰੰਗੀ, ਗਾਇਕ ਭੁਪਿੰਦਰ ਬੱਬਲ, ਕੁਲਵੀਰ ਸੈਣੀ ਆਦਿ ਸ਼ਾਮਲ ਹੋਏ।ਇਸ ਮੌਕੇ ਪਰਿਵਾਰ ਸ ਗੁਰਦਰਸ਼ਨ ਸਿੰਘ, ਇੰਦਰਜੀਤ ਕੌਰ, ਜਸਵਿੰਦਰ ਕੌਰ, ਮਲਕੀਅਤ ਸਿੰਘ, ਜਸਵੀਰ ਕੌਰ, ਗੁਰਮੁਖ ਸਿੰਘ ਗਿਰਨ, ਹਰਦੀਪ ਸਿੰਘ, ਅਮਨਦੀਪ ਸਿੰਘ, ਹਰਕਮਲਦੀਪ ਸਿੰਘ ਨੇ ਸਮੂਹ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ।