ਸ੍ਰੀਮਤੀ ਰੂਪਰਾਣੀ ਨੂੰ ਵੱਖ-ਵੱਖ ਸਮਾਜਿਕ, ਰਾਜਨੀਤਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ
ਰੂਪਨਗਰ, 19 ਜੂਨ 2021 - ਬਿਗਵਿਜ਼ਨ ਸੰਸਥਾ ਦੇ ਸਰਪ੍ਰਸਤ ਸ੍ਰੀਮਤੀ ਰੂਪਰਾਣੀ ਜੋ ਬੀਤੇ ਦਿਨੀਂ ਇੱਕ ਸੰਖੇਪ ਬਿਮਾਰੀ ਮਗਰੋਂ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨਾਂ ਨੂੰ ਭੋਗ ਮੌਕੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਏ। ਸ੍ਰੀਮਤੀ ਰੂਪ ਰਾਣੀ ਮੁੱਢ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ ਅਤੇ ਉਨਾਂ ਸਦਾ ਹੀ ਧਾਰਮਿਕ ਸੰਸਥਾਵਾਂ ਦੇ ਵਿਕਾਸ ਹਿੱਤ ਸਮਰਪਿਤ ਹੋ ਕੇ ਕੰਮ ਕੀਤਾ। ਮਾਤਾ ਜੀ ਦਾ ਜਨਮ 26 ਫਰਵਰੀ 1945 ਨੂੰ ਮਾਤਾ ਸੁਸ਼ੀਲਾ ਦੇਵੀ ਦੀ ਕੁਖੋ ਪਿਤਾ ਮੀਆਂ ਜਗਦੀਸ਼ ਸਿੰਘ ਦੇ ਘਰ ਪਿੰਡ ਭਲਾਣ ਵਿਚ ਹੋਇਆ।
ਧਾਰਮਿਕ ਬਿਰਤੀ ਦੇ ਹੋਣ ਦੇ ਨਾਲ ਨਾਲ ਆਪ ਦਾ ਰਾਜਨੀਤਿਕ ਪਰਿਵਾਰ ’ਚ ਜਨਮ ਹੋਣ ਕਾਰਣ ਮਾਤਾ ਜੀ ਰਾਜਨੀਤਕ ਖੇਤਰ ਦੀ ਵੀ ਪੂਰੀ ਸਮਝ ਰੱਖਦੇ ਸਨ। ਪੁਰਾਣੇ ਸਮੇਂ ਜਦੋਂ ਕੁੜੀਆਂ ਨੂੰ ਘਰੋਂ ਸਮਾਜਿਕ ਤੌਰ ’ਤੇ ਵਿਚਰਨ ਦੀ ਬਹੁਤੀ ਖੁੱਲ ਨਹੀਂ ਹੁੰਦੀ ਸੀ ਉਸ ਸਮੇਂ ਮਾਤਾ ਜੀ ਨੇ ਆਪਣੀ ਸਕੂਲੀ ਵਿੱਦਿਆ ਹੋਸਟਲ ਵਿਚ ਰਹਿ ਕੇ ਹਾਸਲ ਕੀਤੀ, ਨਾਨਕੇ ਪਰਿਵਾਰ ਵਿਚ ਟਿੱਕਾ ਸ਼ਿਵ ਚੰਦ ਭਲਾਣ ਜੋ ਕਿ ਪੰਜਾਬ ਦੀ ਪ੍ਰਸਿੱਧ ਰਾਜਨੀਤਿਕ ਸ਼ਖਸ਼ੀਅਤ ਸਨ ਅਤੇ ਇਸ ਕਾਰਨ ਆਪ ਪੰਜਾਬ ਦੀ ਸਿਆਸਤ ਦੀ ਗੂੜੀ ਸਮਝ ਰੱਖਦੇ ਸਨ।
ਉਨਾਂ ਦੀ ਮੌਤ ’ਤੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਅਕਾਲੀ ਦਲ (ਬ) ਸੂਬਾ ਉੱਪ ਪ੍ਰਧਾਨ ਟਿੱਕਾ ਯਸ਼ਵੀਰ ਚੰਦ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾ. ਕੌਂਸਲਰ ਮਨਜਿੰਦਰ ਸਿੰਘ ਧਨੋਆ, ਪੰਜਾਬ ਦੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ, ਸੀਨੀਅਰ ਆਗੂ ਵਿਸ਼ਨੂੰ ਭਟਨਾਗਰ, ਸ੍ਰੀ ਬੰਗਲਾਮੁਖੀ ਮੰਦਰ ਦੇ ਪ੍ਰਧਾਨ ਸ਼ੁਕਲਾ ਜੀ ਸਮੇਤ ਵੱਖ-ਵੱਖ ਕੀਰਤਨ ਮੰਡਲੀਆਂ, ਧਾਰਮਿਕ ਸੰਸਥਾਵਾਂ ਦੇ ਮੁਖੀਆਂ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।