ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਡਾ. ਹਰਨੇਕ ਸਿੰਘ ਕੋਮਲ ਦੇ ਦੇਹਾਂਤ ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ :19 ਜੂਨ 2021 - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਅਤੇ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਡਾ. ਹਰਨੇਕ ਸਿੰਘ ਕੋਮਲ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ ਰਵਿੰਦਰ ਸਿੰਘ ਭੱਠਲ ਅਤੇ ਜਰਨਲ ਸਕੱਤਰ ਡਾ.ਸੁਰਜੀਤ ਸਿੰਘ ਜੀ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਹਰਨੇਕ ਸਿੰਘ ਕੋਮਲ ਸੇਵਾ ਮੁਕਤ ਪ੍ਰੋਫੈਸਰ ਸਨ ਉਨ੍ਹਾਂ ਨੇ ਬਾਲ ਸਾਹਿਤ, ਦੋਹਾ,ਮਿੰਨੀ ਕਹਾਣੀਆਂ ਅਤੇ ਗ਼ਜ਼ਲਾਂ ਦੀਆਂ ਮੁੱਲਵਾਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ। ਉਨ੍ਹਾਂ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਹਰਨੇਕ ਸਿੰਘ ਕੋਮਲ ਬਹੁਤ ਹੀ ਨਿੱਘੇ ਸੁਭਾਅ ਦੇ ਇਨਸਾਨ ਸਨ ਉਨ੍ਹਾਂ ਕਿਹਾ ਕਿ ਡਾ. ਹਰਨੇਕ ਸਿੰਘ ਕੋਮਲ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਇਸ ਦੁੱਖ ਦੀ ਘੜੀ ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪਰਿਵਾਰ ਦੇ ਅੰਗ-ਸੰਗ ਹੈ।
ਇਸ ਮੌਕੇ ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ.ਸੁਰਜੀਤ ਪਾਤਰ ,ਪ੍ਰੋ ਗੁਰਭਜਨ ਸਿੰਘ ਗਿੱਲ,ਡਾ.ਸੁਖਦੇਵ ਸਿੰਘ ਸਿਰਸਾ,ਡਾ.ਸ.ਪ.ਸਿੰਘ, ਸ੍ਰੀ ਸੁਰਿੰਦਰ ਕੈਲੇ,ਸ. ਸਹਿਜਪ੍ਰੀਤ ਸਿੰਘ ਮਾਂਗਟ,ਸ੍ਰੀ ਖੁਸ਼ਵੰਤ ਬਰਗਾੜੀ,ਡਾ ਗੁਲਜ਼ਾਰ ਸਿੰਘ ਪੰਧੇਰ, ਸ.ਭੁਪਿੰਦਰ ਸਿੰਘ ਸੰਧੂ, ਸ੍ਰੀਮਤੀ ਮਨਜੀਤ ਕੌਰ ਅੰਬਾਲਵੀ,ਡਾ. ਗੁਰਇਕਬਾਲ ਸਿੰਘ, ਸ.ਮਨਜਿੰਦਰ ਸਿੰਘ ਧਨੋਆ, ਡਾ.ਜਗਵਿੰਦਰ ਜੋਧਾ, ਸ੍ਰੀ ਤਰਲੋਚਨ ਲੋਚੀ,ਡਾ.ਸੁਦਰਸ਼ਨ ਗਾਸੋ,ਸ੍ਰੀ ਸ੍ਰੀ ਰਾਮ ਅਰਸ਼ ਸ੍ਰੀ, ਜਸਵੀਰ ਝੱਜ, ਸ੍ਰੀ ਕਮਲਜੀਤ ਨੀਲੋਂ,ਸ੍ਰੀ ਸੁਖਦਰਸ਼ਨ ਗਰਗ,ਸ੍ਰੀ ਭਗਵੰਤ ਰਸੂਲਪੁਰੀ,ਸ੍ਰੀ ਤਰਸੇਮ ਸ੍ਰੀਮਤੀ ਸੁਰਿੰਦਰ ਨੀਰ,ਸ.ਗੁਲਜ਼ਾਰ ਸਿੰਘ ਸ਼ੌਂਕੀ,ਸ੍ਰੀ ਪ੍ਰੇਮ ਸਾਹਿਲ,ਡਾ.ਵਨੀਤਾ, ਡਾ.ਤੇਜਵੰਤ ਸਿੰਘ ਮਾਨ,ਸ੍ਰੀ ਮੇਜਰ ਸਿੰਘ ਗਿੱਲ,ਆਦਿ ਸ਼ਾਮਲ ਸਨ।