ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਵਿਖੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨਾਲ ਰੂ-ਬ-ਰੂ
ਫਾਜਿਲਕਾ 30 ਸਤੰਬਰ 2023 - ਐਮ.ਆਰ. ਸਰਕਾਰੀ ਕਾਲਜ ਫਾਜਿਲਕਾ ਵਿਖੇ ਪੰਜਾਬੀ ਵਿਭਾਗ ਵੱਲੋਂ ਇਕ ਸੈਮੀਨਾਰ ਮਾਂ -ਬੋਲੀ ਪੰਜਾਬੀ ਨੂੰ ਸਮਰਪਿਤ ਕਰਵਾਇਆ ਗਿਆ।ਪੰਜਾਬੀ ਮਾਂ-ਬੋਲੀ ਦੇ ਪ੍ਰਸਿੱਧ ਕਹਾਣੀਕਾਰ "ਬਾਲ ਸਹਿਤ ਅਕਾਦਮੀ ਸਨਮਾਨ " ਪ੍ਰਾਪਤ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਸ਼ਿਰਕਤ ਕੀਤੀ।
ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆ ਉਨ੍ਹਾਂ ਆਪਣੀਆ ਕਹਾਣੀਆ ਰਾਹੀਂ ਸਮਾਜ ਵਿੱਚਲੀ ਨਾ- ਬਰਾਬਰੀ,ਸਮਾਜ ਦੇ ਊਣੇ ਪਾਤਰਾਂ, ਚੰਗਾ ਸਮਾਜ ਬਣਾਉਣ ਲਈ ਅਤੇ ਸਮਾਜਿਕ ਤਾਣੇ-ਬਾਣੇ ਦੀ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੇ ਜੀਵਨ ਵਿਚਲੇ ਸੰਘਰਸ ਦਾ ਜ਼ਿਕਰ ਕਰਦਿਆਂ ਮਿਹਨਤ ਦਾ ਪੱਲਾ ਹਮੇਸ਼ਾ ਪਕੜੇ ਰੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਡਾ .ਵੀਰਪਾਲ ਕੌਰ ਅਤੇ ਡਾ.ਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਹਾਣੀਆਂ ਦੀ ਕਿਤਾਬ" ਸੱਚੀ ਦੀ ਕਹਾਣੀ "ਨੂੰ ਸਾਹਿਤ ਅਕਾਡਮੀ ਅਵਾਰਡ ਮਿਲਿਆ ਹੈ। ਪੰਜਾਬੀ ਵਿਭਾਗ ਦੇ ਡਾ. ਗੁਲਜਿੰਦਰ ਕੌਰ ਨੇ ਉਨ੍ਹਾਂ ਦੀਆਂ ਕਹਾਣੀਆਂ ਦੀ ਹੀ ਖੋਜ ਕੀਤੀ ਹੈ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਫ਼ਾਜਿਲਕਾ ਸ੍ਰੀ ਭੁਪਿੰਦਰ ਉਤਰੇਜਾ ਤੇ ਪਰਮਿੰਦਰ ਸਿੰਘ ਖੋਜ ਅਫਸਰ ਨੇ ਗੁਰਮੀਤ ਕੜਿਆਲਵੀ ਦਾ ਫ਼ਾਜਿਲਕਾ ਵਿਖੇ ਪਹੁੰਚਣ ਤੇ ਸਵਾਗਤ ਕੀਤਾ। ਇਸ ਮੌਕੇ ਡਾ .ਪਰਦੀਪ ਕੁਮਾਰ(ਕਾਰਜਕਾਰੀ ਪ੍ਰਿੰਸੀਪਲ) ਨੇ ਧੰਨਵਾਦ ਕੀਤਾ ਤੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪ੍ਰੋ: ਆਸ਼ੂ ਸਰਮਾ, ਪ੍ਰੋ: ਰਣਜੀਤ ਕੌਰ,ਪ੍ਰੋ: ਪ੍ਰਵੀਨ,ਪ੍ਰੋ: ਮਨਪ੍ਰੀਤ ਕੌਰ,ਪ੍ਰੋ ਸਮਸ਼ੇਰ, ਪ੍ਰੋ. ਰਿਕਲ,ਪ੍ਰੋ. ਦਿਵਿਆ,ਪ੍ਰੋ. ਤਲਵਿੰਦਰ ਸਿੰਘ ਆਦਿ ਨੇ ਸਹਿਯੋਗ ਕੀਤਾ।ਐਮ .ਆਰ .ਸਰਕਾਰੀ ਕਾਲਜ ਫਾਜਿਲਕਾ ਅਤੇ ਭਾਸ਼ਾ ਵਿਭਾਗ ਫਾਜਿਲਕਾ ਵੱਲੋਂ ਗੁਰਮੀਤ ਕੜਿਆਲਵੀ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਉਪਰੰਤ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫਾਜਿਲਕਾ ਦੇ ਦਫਤਰ ਵਿਖੇ ਫੇਰੀ ਪਾਈ ਤੇ ਭਾਸ਼ਾ ਵਿਭਾਗ ਦੇ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਵੀ ਕੀਤੀ।ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਾਜਿਲਕਾ ਭੁਪਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ।