← Go Back
ਲੁਧਿਆਣਾ, 23 ਅਕਤੂਬਰ 2020 - ਟੈਕਨੀਕਲ ਸਰਵਿਸਜ ਯੂਨੀਅਨ ਦੇ ਕੇਂਦਰੀ ਜੋਨ ਦੇ ਪ੍ਰਧਾਨ ਰਮੇਸ਼ ਕੁਮਾਰ ਸ਼ਰਮਾ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਹਨਾਂ ਦੇ ਬੇਵਕਤ ਚਲੇ ਜਾਣ ਕਾਰਨ ਨਾਲ ਜਿਥੇ ਪਰਿਵਾਰਕ ਮੈਂਬਰਾਂ ਨੂੰ ਘਾਟਾ ਪਿਆ ਹੈ ਉਥੇ ਹੀ ਬਿਜਲੀ ਮੁਲਾਜ਼ਮਾਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਰਮੇਸ਼ ਸ਼ਰਮਾਂ ਲੰਮੇ ਸਮੇਂ ਤੋਂ ਬਿਜਲੀ ਮਹਿਕਮੇ 'ਚ ਰਹਿ ਕੇ ਤਨਦੇਹੀ ਨਾਲ ਆਪਣੀ ਸੇਵਾਵਾਂ ਦੇ ਰਹੇ ਸਨ। ਉਹ ਕੇਂਦਰੀ ਜੋਨ ਦੇ ਪ੍ਰਧਾਨ ਵੀ ਸਨ ਅਤੇ ਉਹ ਮੁਲਾਜ਼ਮਾਂ ਲਈ ਕਾਫੀ ਸੰਘਰਸ਼ ਵੀ ਕਰਦੇ ਆ ਰਹੇ ਸਨ। ਉਹਨਾਂ ਦੀ ਮੌਤ ਤੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਧਾਰਮਿਕ ਅਤੇ ਰਾਜਨੀਤਕ ਸੰਗਠਨਾਂ ਨੇ ਦੁੱਖ ਪ੍ਰਗਟ ਕੀਤਾ। ਉਹਨਾਂ ਦਾ ਅੰਤਿਮ ਸੰਸਕਾਰ ਕੱਲ੍ਹ ਮਿਤੀ 24/10/2020 ਨੂੰ ਸਮਾਂ ਦੁਪਹਿਰ 12.00 ਵਜੇ ਸੁਨੇਤ ਪਿੰਡ ਦੇ ਸਮਸ਼ਾਨ ਘਾਟ ਵਿਖੇ ਹੋਵੇਗਾ।
Total Responses : 267