ਸਰਕਾਰੀ ਸਨਮਾਨਾਂ ਨਾਲ ਇੰਸਪੈਕਟਰ ਸਤਿੰਦਰ ਸਿੰਘ ਮਾਨ ਦਾ ਅੰਤਿਮ ਸਸਕਾਰ
- ਚਿਤਾ ਨੂੰ ਅਗਨੀ ਉਨਾਂ ਦੇ ਸਪੁਤਰ ਅਤੇ ਪੁਤਰੀ ਨੇ ਦਿਤੀ
ਮੋਹਾਲੀ 9 ਸਤੰਬਰ 2021 - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾ ਮੁਕਤ ਸਹਾਇਕ ਸਕੱਤਰ ਜਤਿੰਦਰ ਸਿੰਘ ਮਾਨ ਨੂੰ ਗਹਿਰਾ ਸਦਾਮ ਲੱਗਿਆ ਜਦੋਂ ਉਨਾਂ ਦਾ ਸਪੁੱਤਰ ਸਤਿੰਦਰ ਸਿੰਘ ਮਾਨ ਦੀ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ। ਉਨਾਂ ਦੀ ਮਿ੍ਰਤਕ ਦੇਹ ਦਾ ਅਜ ਬਲੌਗੀ ਸਮਸ਼ਾਨ ਘਾਟ ਵਿੱਚ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ। ਉਨਾਂ ਦੀ ਚਿਤਾ ਨੂੰ ਅਗਨੀ ਉਨਾਂ ਦੇ ਸਪੁੱਤਰ ਯੂਗਨਾਹਰ ਸਿੰਘ ਅਤੇ ਪੁਤਰੀ ਮਨਰੂਪ ਕੌਰ ਨੇ ਦਿਤੀ ।
ਇਸ ਮੌਕੇ ਉਨਾਂ ਨੂੰ ਦੀ ਮਿ੍ਰਤਕ ਦੇਹ ਤੇ ਡੀ.ਐਸ.ਪੀ ਐਡਮਨ, ਹੈਡਕੁਆਟਰ ਚੰਡੀਗੜ ਅਤੇ ਜਸਪਾਲ ਸਿੰਘ ਡੀ.ਐਸ.ਪੀ ਰੋਪੜ ਨੇ ਮਿ੍ਰਤਕ ਦੇਹ ਤੇ ਫੁਲ ਮਾਲਾ ਭੇਂਟ ਕੀਤੀ ਗਈ ਅਤੇ ਰੋਪੜ ਪੁਲਿਸ ਦੀ ਟੀਮ ਨੇ ਪੰਜ ਹਥਿਆਰਾਂ ਨਾਲ ਸਲਾਮੀ ਦਿਤੀ। ਉਨਾਂ ਨੂੰ ਸਲਾਮੀ ਦੇਣ ਮੌਕੇ ਮਹੌਲ ਇਕ ਦਮ ਗਮਗੀਨ ਹੋ ਗਿਆ ਸੰਸਕਾਰ ਵਿੱਚ ਸਾਮਲ ਸੈਕੜਿਆ ਦੋਸ਼ਤਾ ਮਿਤਰਾਂ ਅਤੇ ਸਾਕ ਸਬੰਧੀਆਂ ਦੀਆਂ ਅੱਖਾਂ ਨਮ ਹੋ ਗਈਆਂ ।
ਸਤਿੰਦਰ ਸਿੰਘ ਮਾਨ ਪੰਜਾਬ ਪੁਲਿਸ ਡੀਜੀਪੀ ਦੇ ਦਫਤਰ ਇੰਸਪੈਕਟਰ ਦੇ ਆਹੁਦੇ ਤੇ ਸਨ ਉਨਾਂ ਦੀ ਡੀ.ਐਸ.ਪੀ ਦੀ ਤਰੱਕੀ ਵੀ ਵਿਚਾਰ ਅਧੀਨ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨਾਂ ਦੇ ਭਰਾ ਸੇਵਾ ਨਿਵਰਤ ਉਪ ਸਕੱਤਰ ਸਿੱਖਿਆ ਬੋਰਡ ਰਣਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਆਤਮਿਕ ਸਾਂਤੀ ਲਈ ਅੰਤਿਮ ਅਰਦਾਸ 12.30 ਵਜੈ ਤੋਂ 2 ਵਜੇ ਤਕ ਗੁਰਦੂਆਰਾ ਅੰਬ ਸਾਹਿਬ ਵਿਖੇ ਹੋਵੇਗੀ। ਇਸ ਤੋਂ ਪਹਿਲਾਂ ਉਨਾਂ ਦੇ ਘਰ ਕੋਠੀ ਨੂੰ 180 ਫੇਜ਼ ਤਿੰਨ ਏ ਵਿਖੇ ਸਵੇਰੇ 10 ਵਜੇ ਸ੍ਰੀ ਆਖੰਡਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਇਸ ਮੌਕੇ ਕੌਸਲਰ ਮਨਜੀਤ ਸਿੰਘ ਸੇਠੀ, ਸਿੱਖਿਆ ਰੀਟਿਆਰਡ ਆਫੀਸਰ ਐਸੋਸੀਏਸਨ ਦੇ ਆਗੂ ਗੁਰਦੀਪ ਸਿੰਘ ਢਿਲੋਂ ਅਤੇ ਅਮਰ ਸਿੰਘ ਧਾਲੀਵਾਲ, ਪਿ੍ਰਤਪਾਲ ਸਿੰਘ, ਸੁਰਿੰਦਰ ਸਿੰਘ ਨਾਰੰਗ, ਹਰਦੇਵ ਸਿੰਘ ਡੀਐਸਪੀ ਸੇਵਾ ਨਿਵਰਤ, ਤਰਨਜੀਤ ਸਿੰਘ ਢਿਲੋਂ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਬਾਵਾ, ਸੁਖਵਿੰਦਰ ਸਿੰਘ, ਰਜਿੰਦਰਪਾਲ ਸਰਮਾਂ, ਗੁਰਵਿੰਦਰ ਗਿੱਲ, ਸੰਗੀ ਭਾਵਨੀ, ਸੁਖਵੀਰ ਧਾਮੀ ਸਮੇਤ ਵੱਡੀ ਗਿਣਤੀ ਵਿੱਚ ਸਿੱਖਿਆ ਬੋਰਡ ਦੇ ਸੇਵਾ ਨਿਵਰਤ ਕਰਮਚਾਰੀ ਅਤੇ ਅਧਕਾਰੀ , ਰਿਸਤੇਦਾਰ ਸਾਮਲ ਸਨ,।