ਸਰਦਾਰਨੀ ਬਲਬੀਰ ਕੌਰ ਰੋਮਾਣਾ ਦੀ ਅੰਤਮ ਅਰਦਾਸ 'ਚ ਸ਼ਾਮਲ ਹੋਏ ਸਿਆਸੀ ਨੇਤਾ, ਪਤਵੰਤੇ ਤੇ ਸੈਂਕੜੇ ਲੋਕ
ਫਰੀਦਕੋਟ, 25 ਜਨਵਰੀ 2024 - ਸਰਦਾਰਨੀ ਬਲਬੀਰ ਕੌਰ ਰੋਮਾਣਾ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ 'ਚ ਨਾਮਵਰ ਸ਼ਖਸ਼ੀਅਤਾਂ ਨੇ ਹਾਜ਼ਰੀ ਲਵਾਈ। ਸਪੁਤਨੀ ਸਰਦਾਰ ਮਹਿੰਦਰ ਸਿੰਘ ਰੋਮਾਣਾ ਸਾਬਕਾ ਪ੍ਰੈਸੀਡੈਂਟ ਤਖਤ ਸ੍ਰੀ ਪਟਨਾ ਸਾਹਿਬ, ਸਾਬਕਾ ਐਸਜੀਪੀਸੀ ਮੈਂਬਰ ਅਤੇ ਸਾਬਕਾ ਚੇਅਰਮੈਨ ਪੰਜਾਬ ਟੂਰਿਜ਼ਮ ਦੇ ਪਰਿਵਾਰ ਵਾਸਤੇ ਮਾਤਾ ਜੀ ਦਾ ਤੁਰ ਜਾਣਾ ਬਹੁਤ ਵੱਡਾ ਸਦਮਾ ਸੀ।
ਉਹ ਕੈਨੇਡਾ ਦੇ ਨਾਮਵਰ ਮੀਡੀਆ ਹਸਤੀ ਤੇ ਰੇਡੀਓ ਹੋਸਟ ਜਸਬੀਰ ਸਿੰਘ ਰੋਮਾਣਾ ਦੇ ਮਾਤਾ ਜੀ ਸਨ। 25 ਜਨਵਰੀ ਨੂੰ ਉਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਦੂਰੋਂ ਨੇੜਿਓ ਬਹੁਤ ਸਾਰੀਆਂ ਜਿਹੜੀਆਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ। ਇਲਾਕੇ ਦੇ ਲੋਕ ਇਕੱਤਰ ਹੋਏ ਤਕਰੀਬਨ ਹਜ਼ਾਰ 1500 ਦੇ ਕਰੀਬ ਫਰੀਦਕੋਟ ਦੇ ਹਰਿੰਦਰ ਨਗਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਨੇ ਆ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਪ੍ਰਮੁੱਖ ਸ਼ਖਸ਼ੀਅਤਾਂ ਦੇ ਵਿੱਚ ਚਰਨਜੀਤ ਸਿੰਘ ਅਟਵਾਲ ਸਾਹਿਬ ਡਿਪਟੀ ਸਪੀਕਰ, ਲੋਕ ਸਭਾ ਜਗਮੀਤ ਸਿੰਘ ਬਰਾੜ ਅਤੇ ਇਨ੍ਹਾਂ ਦੇ ਨਾਲ ਨਾਲ ਮਨਤਾਰ ਸਿੰਘ ਬਰਾੜ ਤੇ ਨਿਧੜਕ ਸਿੰਘ ਬਰਾੜ, ਸਿਕੰਦਰ ਸਿੰਘ ਮਲੂਕਾ ਸ਼ਾਮਲ ਹਨ । ਅਕਾਲੀ ਦਲ ਪਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪਰਿਵਾਰ ਨਾਲ ਮਿਲ ਕੇ ਦੋ ਦਿਨ ਪਹਿਲਾਂ ਹੀ ਦੁਖ ਸਾਂਝਾ ਕਰ ਲਿਆ ਸੀ .
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਬਲਬੀਰ ਕੌਰ ਦੇ ਅਕਾਲ ਚਲਾਣੇ ਤੇ ਰੋਮਾਣਾ ਪਰਿਵਾਰ ਨਾਲ ਦੁਖ ਸਾਂਝਾ ਕੀਤਾ
ਉਥੇ ਹੀ ਪਰਿਵਾਰ ਕੋਲ ਕੈਨੇਡਾ ਦੇ ਬੀਸੀ ਦੇ ਵਿੱਚ ਪ੍ਰੀਮੀਅਰ ਸਾਹਿਬ ਬੇਵਡੀ, ਜਗਰੂਪ ਸਿੰਘ ਬਰਾੜ ਜਿਹੜੇ ਮਿਨਿਸਟਰ ਨੇ ਅਤੇ ਸੂਬੇ ਦੀ ਸਾਰੀ ਵਜ਼ਾਰਤ ਦੇ ਵੱਲੋਂ ਸ਼ੋਕ ਸੁਨੇਹਾ ਭੇਜਿਆ ਗਿਆ ਅਤੇ ਨਾਲ ਫਲਾਵਰ ਭੇਜੇ ਗਏ। ਸਾਬਕਾ ਮੁੱਖ ਮੰਤਰੀ ਜਾਂ ਪ੍ਰੀਮੀਅਰ ਉੱਜਲ ਦੁਸਾਂਝ ਵੱਲੋਂ ਵੀ ਮਾਤਾ ਦੇ ਉੱਪਰ ਜਾਣ ਦੇ ਉੱਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰੋਮਾਣਾ ਪਰਿਵਾਰ ਤਕਰੀਬਨ 60 ਸਾਲ ਤੋਂ ਜੁੜਿਆ ਹੋਇਆ ਤੇ ਜਿਹੜੀ ਮਾਤਾ ਦੀ ਕਹਾਣੀ ਆ ਜਿਹੜੀ ਕਿ ਥੰਮ ਬਣ ਕੇ ਚੰਗੇ ਮਾੜੇ ਸਮਿਆਂ ਦੇ ਵਿੱਚ ਆਪਣੇ ਪਤੀ ਦਾ ਸਾਥ ਦੇਣਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ 'ਚ ਨਾਲ ਖੜ੍ਹੀ।
ਸੱਤਾਧਾਰੀ ਪਾਰਟੀ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਵਿਸ਼ੇਸ਼ ਕਰਕੇ ਘਰੇ ਚੱਲ ਕੇ ਆਏ ਅਤੇ ਸੁਖਪਾਲ ਖਹਿਰਾ ਨੇ ਵੀ ਪਰਿਵਾਰ ਦੇ ਨਾਲ ਆ ਕੇ ਇਸ ਦੁੱਖ ਦੀ ਘੜੀ ਵਿੱਚ ਸਾਂਝ ਪਾਈ।