ਹਮੀਰ ਸਿੰਘ ਨੇ ਖੁਦ ਪੰਜਾਬੀ ਟ੍ਰਿਬਿਉਨ ਛੱਡਿਆ
- ਅਜੇ ਉਸਦੀ ਸੇਵਾ ਦੇ ਤਿੰਨ ਸਾਲ ਬਾਕੀ ਸਨ
ਚੰਡੀਗੜ੍ਹ, 16 ਨਵੰਬਰ 2022 - ਹਮੀਰ ਸਿੰਘ ਨੇ ਖੁਦ ਪੰਜਾਬੀ ਟ੍ਰਿਬਿਉਨ ਛੱਡ ਦਿੱਤਾ ਹੈ। ਇਸ ਬਾਰੇ ਉਹਨਾਂ ਦੱਸਦਿਆਂ ਕਿਹਾ ਕਿ ਬਹੁਤ ਸਾਰੇ ਦੋਸਤਾਂ, ਮਿੱਤਰਾ ਅਤੇ ਜਾਣਕਾਰਾਂ ਤੱਕ ਸੂਚਨਾ ਪਹੁੰਚ ਗਈ ਹੋਵੇਗੀ ਕਿ ਪੰਜਾਬੀ ਟ੍ਰਿਬਿਊਨ ਨਾਲ ਲਗਪਗ 9 ਸਾਲ ਦੇ ਮੇਰੇ ਪੱਤਰਕਾਰੀ ਦੇ ਰਿਸ਼ਤੇ ਦਾ ਅੱਜ ਆਖਰੀ ਦਿਨ ਸੀ।
ਉਹਨਾਂ ਕਿਹਾ ਕਿ ਪੰਜਾਬੀਆਂ ਦੇ ਮਾਣਮੱਤੇ ਅਖ਼ਬਾਰ ਵਿੱਚ ਭੂਮਿਕਾ ਨਿਭਾਉਣ ਦਾ ਮੌਕਾ ਮਿਲਣਾ ਵੀ ਵੱਡੇ ਸਨਮਾਨ ਤੋਂ ਘੱਟ ਨਹੀਂ। ਇਸ ਸਮੇਂ ਦੌਰਾਨ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾਕਟਰ ਸਵਰਾਜਬੀਰ ਅਤੇ ਸਾਰੇ ਪੱਤਰਕਾਰ ਦੋਸਤਾਂ ਵੱਲੋਂ ਮਿਲੇ ਸਹਿਯੋਗ ਲਈ ਸ਼ੁਕਰੀਆ। ਅੱਗੋਂ ਇਸੇ ਫੀਲਡ ਵਿੱਚ ਅਤੇ ਲੋਕ ਸਰੋਕਾਰਾਂ ਨਾਲ ਸਮਰਪਣ ਦੀ ਭਾਵਨਾ ਨਾਲ ਜਿੰਦਗੀ ਦੀ ਅਗਲੀ ਪਾਰੀ ਸ਼ੁਰੂ ਕਰਾਂਗੇ। ਪੰਜਾਬ ਟੈਲੀਵਿਜ਼ਨ ਦੇ ਮੰਚ ਅਤੇ ਫੀਲਡ ਦੀਆਂ ਗਤੀਵਿਧੀਆਂ ਰਾਹੀਂ ਸੰਪਰਕ ਵਿੱਚ ਰਹਾਂਗੇ। ਤੁਹਾਡੇ ਸਹਿਯੋਗ ਦੀ ਹਮੇਸ਼ਾ ਦੀ ਤਰਾਂ ਉਮੀਦ ਰਹੇਗੀ।