ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਪ੍ਰਿੰ. ਹਰਿਭਜਨ ਸਿੰਘ ਨਹੀਂ ਰਹੇ
ਲੁਧਿਆਣਾ, 8 ਮਈ 2021 - ਸਿੱਖ ਮਿਸ਼ਨਰੀ ਲਹਿਰ ਦੇ ਮੌਢੀ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਪ੍ਰਿੰ.ਹਰਿਭਜਨ ਸਿੰਘ 7 ਮਈ ਨੂੰ ਦਿਲ ਦੀ ਗਤੀ ਰੁਕਣ ਨਾਲ 74 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਗਊਘਾਟ ਸ਼ਮਸ਼ਾਨ ਭੂਮੀ ਵਿਖੇ ਕੀਤਾ ਗਿਆ।
ਗੱਲ ੨੦ਵੀਂ ਸਦੀ ਦੇ ਛੇਵੇਂ ਦਹਾਕੇ ਦੀ ਹੈ ਜਦੋਂ ਖੁਸ਼ਵੰਤ ਸਿੰਘ ਜੀ ਸਿੱਖ ਧਰਮ ਬਾਰੇ ਇਹ ਲਿਖਿਆ ਕਿ ਸਿੱਖੀ ਹੁਣ ਅਜਾਇਬ ਘਰ ਵਿਚ ਹੀ ਮਿਲਿਆ ਕਰੇਗੀ,ਉਸ ਸਮੇਂ ਉਨ੍ਹਾਂ ਨੇ ਧਰਮ ਪ੍ਰਚਾਰ ਦੀ ਮਿਸ਼ਨਰੀ ਲਹਿਰ ਨੂੰ ਸ਼ੁਰੂ ਕੀਤਾ ਜੋ ਗੁਰਮਤਿ ਕਲਾਸਾਂ ਤੋਂ ਹੁੰਦੀ ਹੋਈ ਸਿੱਖ ਫੁਲਵਾੜੀ ਮਾਸਿਕ ਪੱਤਰ, ਦੋ ਸਾਲਾ ਪੱਤਰ ਵਿਹਾਰ ਕੋਰਸ ਤੇ ਧਾਰਮਿਕ ਸਾਹਿਤ ਸੰਬੰਧੀ ੪੦੦ ਤੋਂ ੳੋਪਰ ਕਿਤਾਬਾਂ ਛਪਵਾ ਕੇ ਕੌਮ ਦੀ ਝੋਲੀ ਪਾਈਆਂ। 'ਗੁਰਮਤਿ ਸਿੱਖ ਕੇ ਅਸੀਂ ਸਿਖਾੳੋਣੀ, ਅੰਮ੍ਰਿਤਧਾਰੀ ਕੌਮ ਬਣਾਉਣੀ'ਦਾ ਸੰਕਲਪ ਲੈਕੇ ਚ'ਲੀ ਇਸ ਮਿਸ਼ਨਰੀ ਲਹਿਰ ਨੇ ਉਨ੍ਹਾਂ ਦੀ ਸੁਚੱਜੀ ਅਗਵਾਈ ਵਿਚ ਅਪਾਰ ਸਫਲਤਾ ਪ੍ਰਾਪਤ ਕੀਤੀ ਤੇ ਸੰਸਾਰ ਭਰ ਵਿਚ ਵਸਦੇ ਪੰਥ ਦਰਦੀਆਂ ਨੂੰ ਹਲੂਣਾ ਦੇ ਕੇ ਨਿਸ਼ਕਾਮ ਧਰਮ ਪ੍ਰਚਾਰ ਵਿਚ ਜੋੜਿਆ।
ਪਿੰਡ ਪਿੰਡ , ਸ਼ਹਿਰ ਸ਼ਹਿਰ ਵਿਚ ਧਰਮ ਪ੍ਰਚਾਰ ਸਰਕਲ ਖੋਲ ਕੇ ਸਿੱਖੀ ਦੀ ਫੁਲਵਾੜੀ ਦੀ ਮਹਿਕ ਨੂੰ ਵੰਡਿਆ। ਸਕੂਲਾਂ, ਕਾਲਜਾਂ ਵਿਚ ਧਾਰਮਿਕ ਪ੍ਰੀਖਿਆ ਸ਼ੁਰੂ ਕਰਕੇ ਲ'ਖਾਂ ਬ'ਚਿਆਂ ਨੂੰ ਗੁਰਮਤਿ ਦੀ ਪਾਹ ਚਾੜੀ।ਪੜ੍ਹੀ ਲਿਖੇ ਨੌਜਵਾਨਾਂ ਨੂੰ ਧਰਮ ਪ੍ਰਚਾਰ ਵਿਚ ਨਿਪੁੰਨ ਕਰਨ ਲਈ ਅਨੰਦਪੁਰ ਸਾਹਿਬ, ਭੌਰ ਸੈਦਾਂ ਹਰਿਆਣਾ ਤੇ ਬਰੇਲੀ ਯੂ ਪੀ ਵਿਖੇ ਮੁਫਤ ਤਿੰਨ ਸਾਲਾ ਡਿਪਲੋਮਾ ਕੋਰਸ ਕਰਵਾਕੇ ਦੇਸ਼ਾ ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਤੇ ਪਰਸਾਰ ਦੀ ਜੁੰਮੇਵਾਰੀ ਲਾਈ।ਸੰਸਾਰ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿਥੇ ਸਿੱਖ ਮਿਸ਼ਨਰੀ ਕਾਲਜ ਜਾਂ ਸਿੱਖ ਫੁਲਵਾੜੀ ਮੈਗਜੀਨ ਨੂੰ ਕੋਈ ਨਾ ਜਾਣਦਾ ਹੋਵੇ।
ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦੇਣ ਵਿਚ ਕੋਈ ਕਸਰ ਨਹੀ ਛ'ਡੀ ਜੇਕਰ ਹੋਰ ਸੰਸਥਾਵਾਂ ਵੀ ਇਸ ਪ੍ਰਪ'ਕਤਾ ਨਾਲ ਸਿੱਖ ਮਿਸ਼ਨਰੀ ਕਾਲਜ ਦਾ ਸਾਥ ਦਿੰਦੀਆਂ ਤਾਂ ਅੱਜ ਭੰਬਲਭੂਸੇ ਵਰਗੇ ਹਾਲਤ ਪੈਦਾ ਨਾਂ ਹੁੰਦੇ।ਮਹਾਨ ਸ਼ਖਸ਼ੀਅਤਾਂ ਦੀ ਇਹੀ ਪਹਿਚਾਣ ਹੁੰਦੀ ਹੈ ਕਿ ਉਹ ਭਵਿੱਖ ਦੀਆਂ ਕੌਮੀ ਮੁਸ਼ਕਲਾਂ ਨੂੰ ਵਕਤ ਰਹਿੰਦਿਆਂ ਹੀ ਭਾਂਪ ਲੈਦੀਆਂ ਹਨ।
ਉਨ੍ਹਾਂ ਜੀ ਨੇ ਆਪਣਾ ਸੱਭ ਕੱਝ ਤਿਆਗ ਕੇ ਹਮੇਸ਼ਾ ਕਾਲਜ ਵਲੋਂ ਚਲਾਏ ਜਾ ਰਹੇ ਧਰਮ ਪ੍ਰਚਾਰ ਪ੍ਰਾਜੈਕਟਾਂ ਨੂੰ ਹੀ ਅ'ਗੇ ਰੱਖਿਆ।
ਉਨ੍ਹਾਂ ਜੀ ਦੇ ਅਕਾਲ ਚਲਾਣੇ ਤੇ ਯੂ ਐਸ ਏ ਤੋਂ ਗਿਆਨੀ ਜਗਤਾਰ ਸਿੰਘ ਜੀ ਜਾਚਕ, ਨਿਊਯਾਰਕ,ਡਾ ਉਕਾਰ ਸਿੰਘ,ਪ੍ਰੋ. ਕਸ਼ਮੀਰ ਸਿੰਘ ਗਿਆਨੀ ਜਸਬੀਰ ਸਿੰਘ ਵੈਨਕੂਵਰ ਤੇ ਹੋਰ ਪੰਥਕ ਸ਼ਖਸੀਅਤਾਂ ਵਲੋਂ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾਾ ਕਿ ਹੇ ਵਾਹਿਗੁਰੂ ਜੀਨੂੰਸਾਨੂੰ ਬਲ ਬਖਸ਼ੋ ਕਿ ਅਸੀਂ ਪੰਥਕ ਕਾਰਜਾਂ ਨੂੰ ਹੋਰ ੳੱਗੇ ਤੋਰੀਏ ਤੇ ਸਿੱਖੀ ਦੀ ਮਹਿਕ ਸਾਰੇ ਸੰਸਾਰ ਨੂੰ ਵੰਡ ਸਕੀਏ।