ਵਿਨੀ ਮਹਾਜਨ ਬਣੀ ਪੰਜਾਬ ਦੀ ਨਵੀਂ ਚੀਫ਼ ਸੈਕਟਰੀ
ਚੰਡੀਗੜ , 26 ਜੂਨ , 2020 :
ਪੰਜਾਬ ਸਰਕਾਰ ਨੇ ਸੀਨੀਅਰ ਆਈ ਏ ਐਸ ਅਫ਼ਸਰ ਵਿਨੀ ਮਹਾਜਨ ਨੂੰ ਰਾਜ ਦਾ ਨਵਾਂ ਚੀਫ਼ ਸੈਕਟਰੀ ਲਾਇਆ ਗਿਆ ਹੈ .
ਉਹ ਕਰਨ ਏ ਸਿੰਘ ਦੀ ਥਾਂ ਲੈਣਗੇ .
1987 ਬੈਚ ਦੀ ਆਈ ਏ ਐਸ ਵਿਨੀ ਮਹਾਜਨ ਪੰਜਾਬ ਦੇ ਪਹਿਲੀ ਲੇਡੀ ਮੁੱਖ ਸਕੱਤਰ ਹੋਣਗੇ . ਇਹ ਵੀ ਪਹਿਲੀ ਵਾਰ ਹੋਵੇਗਾ ਕਿ ਡੀ ਜੀ ਪੀ ਅਤੇ ਮੁੱਖ ਸਕੱਤਰ ਦੇ ਦੋਵੇਂ ਅਹੁਦੇ ਇੱਕੋ ਪਰਿਵਾਰ ਕੋਲ ਹੋਣ . ਇਸ ਵੇਲੇ ਪੰਜਾਬ ਦੇ ਡੀ ਜੀ ਪੀ ਦਿਨਕਰ , ਵਿਨੀ ਮਹਾਜਨ ਦੇ ਪਤੀ ਨੇ .