ਕੁਲਵੀਰ ਸਿੰਘ ਠੀਕਰੀਵਾਲਾ ਦੇ ਪਿਤਾ ਮਾ.ਕਰਤਾਰ ਸਿੰਘ ਦਾ ਬੇਵਕਤੀ ਵਿਛੋੜਾ, ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਦਲਜੀਤ ਕੌਰ
ਠੀਕਰੀਵਾਲਾ, 5 ਅਪ੍ਰੈਲ, 2023: ਬਿਜਲੀ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸਰਕਲ ਬਰਨਾਲਾ ਦੇ ਸਰਕਲ ਸਕੱਤਰ ਸਾਥੀ ਕੁਲਵੀਰ ਸਿੰਘ ਠੀਕਰੀਵਾਲਾ ਦੇ ਪਿਤਾ ਮਾ. ਕਰਤਾਰ ਸਿੰਘ (84) ਦੀ ਦਿਲ ਦਾ ਦੌਰਾ ਪੈਣ ਨਾਲ ਬੇਵਕਤੀ ਮੌਤ ਹੋ ਗਈ। ਪਰਿਵਾਰ ਨੂੰ ਮਾ. ਕਰਤਾਰ ਸਿੰਘ ਹੋਰਾਂ ਦੀ ਬੇਵਕਤੀ ਮੌਤ ਨਾਲ ਗਹਿਰਾ ਸਦਮਾ ਅਤੇ ਵੱਡਾ ਘਾਟਾ ਪਿਆ ਹੈ। ਅੱਜ ਠੀਕਰੀਵਾਲਾ ਦੇ ਸ਼ਮਸ਼ਾਨਘਾਟ ਵਿੱਚ ਹਜ਼ਾਰਾਂ ਨਮ ਅੱਖਾਂ ਨੇ ਮਾ. ਕਰਤਾਰ ਸਿੰਘ ਹੋਰਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਕੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ। ਯਾਦ ਰਹੇ ਕਿ ਮਾਂ. ਕਰਤਾਰ ਸਿੰਘ ਆਪਣੇ ਸਮੇਂ ਵਿੱਚ ਸਫ਼ਲ,ਇਮਾਨਦਾਰ, ਸਿੱਖਿਆ ਕਿੱਤੇ ਪ੍ਰਤੀ ਸਮਰਪਿਤ ਭਾਵਨਾ ਵਾਲੇ ਅਧਿਆਪਕ ਵਜੋਂ ਜਾਣੇ ਜਾਂਦੇ ਸਨ। ਮਾ. ਕਰਤਾਰ ਸਿੰਘ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਸਦਾ ਲੋਕ ਸਰੋਕਾਰਾਂ ਨਾਲ ਜੁੜੇ ਰਹੇ ਹਨ। ਸਮਾਜਿਕ ਜਬਰ ਵਿਰੋਧੀ ਇਤਿਹਾਸਕ ਮਹਿਲਕਲਾਂ ਲੋਕ ਘੋਲ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਂਝੇ ਜੇਤੂ ਕਿਸਾਨ ਅੰਦੋਲਨ ਵਿੱਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ।
ਅੰਤਿਮ ਸੰਸਕਾਰ ਸਮੇਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ,ਡਾ੍ ਰਜਿੰਦਰ ਪਾਲ, ਸੁਖਵਿੰਦਰ ਸਿੰਘ ਠੀਕਰੀਵਾਲਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਰੁਲਦੂ ਸਿੰਘ ਗੁੰਮਟੀ,ਹਰਬੰਸ ਸਿੰਘ ਮਾਣਕੀ, ਗੁਰਜੰਟ ਸਿੰਘ ਹਮੀਦੀ, ਬਲਵੰਤ ਸਿੰਘ ਬਰਨਾਲਾ, ਗੋਕਲ ਪ੍ਰਕਾਸ਼,ਭਾਅ ਜੀ ਸਿੰਗਾਰਾ ਸਿੰਘ (ਪਾਰਬ੍ਰਹਮ ਤਖ਼ਤ ਲਾਲੜੂ ਦੇ ਸਰਪ੍ਰਸਤ) ਭਾਗ ਸਿੰਘ ਚੰਨਣਵਾਲ, ਰਜਿੰਦਰ ਸਿੰਘ ਖਿਆਲੀ, ਜਗਮੀਤ ਸਿੰਘ ਧਨੇਰ, ਸਾਬਕਾ ਸਰਪੰਚ ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ ਸਹਿਜੜਾ, ਜੱਗੀ ਰਾਏਸਰ, ਮਾ.ਮਨੋਹਰ ਲਾਲ, ਤੇਜ ਰਾਮ, ਹਰਨੇਕ ਸਿੰਘ, ਨਿਰੰਜਨ ਸਿੰਘ, ਜਗਮੀਤ ਸਿੰਘ ਬੱਲਮਗੜ੍ਹ, ਸੁਖਦੇਵ ਸਿੰਘ ਨੰਬਰਦਾਰ, ਇੰਜ.ਇੰਦਰਜੀਤ ਸਿੰਘ, ਇੰਜ. ਹਰਭੋਲ ਸਿੰਘ, ਇੰਜ. ਗੁਰਪ੍ਰੀਤ ਸਿੰਘ, ਇੰਜ. ਜਸਵਿੰਦਰ ਸਿੰਘ, ਇੰਜ ਗੁਰਲਾਭ ਸਿੰਘ, ਇੰਜ ਸੁਖਵਿੰਦਰ ਸਿੰਘ, ਇੰਜ ਜਗਦੀਪ ਸਿੰਘ, ਇੰਜ ਰਣਜੀਤ ਸਿੰਘ, ਗੌਰੀ ਸ਼ੰਕਰ, ਰਾਜਪਤੀ ਆਦਿ ਨੇ ਆਗੂ ਮਾ. ਕਰਤਾਰ ਸਿੰਘ ਦੀ ਬੇਵਕਤੀ ਵਿਛੋੜੇ ਸਮੇਂ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਕੇ ਪਰਿਵਾਰ ਨਾਲ ਦੁੱਖ ਵੰਡਾਇਆ।
ਇਸ ਸਮੇਂ ਮਾ. ਕਰਤਾਰ ਸਿੰਘ ਜੀ ਦੇ ਦੋਵੇਂ ਪੁੱਤਰਾਂ ਇੰਜ. ਕੁਲਵੀਰ ਸਿੰਘ ਅਤੇ ਪੈਸਟੀਸਾਈਡ ਦਾ ਕੰਮ ਕਰਦੇ ਕੁਲਵੰਤ ਸਿੰਘ ਨਾਲ ਅਸਰ ਰਸੂਖ ਰੱਖਣ ਵਾਲੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਅਧਿਕਾਰੀ,ਅਧਿਆਪਕ ਜਥੇਬੰਦੀਆਂ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ, ਪੈਸਟੀਸਾਈਡ ਯੂਨੀਅਨ ਅਤੇ 22 ਏਕੜ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੀ ਪੰਚਾਇਤ, ਇਲਾਕੇ ਦੇ ਪਿੰਡਾਂ ਦੇ ਪੰਚ, ਸਰਪੰਚਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਮਾ. ਕਰਤਾਰ ਸਿੰਘ ਜੀ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 13 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਠੀਕਰੀਵਾਲਾ ਵਿਖੇ 12 ਵਜੇ ਤੋਂ 1 ਵਜੇ ਤੱਕ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ, ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ,ਜਗਰਾਜ ਸਿੰਘ ਹਰਦਾਸਪੁਰਾ, ਬਾਬੂ ਸਿੰਘ ਖੁੱਡੀ ਕਲਾਂ, ਅਮਰਜੀਤ ਕੌਰ, ਕੇਵਲਜੀਤ ਕੌਰ ਨੇ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।