ਪੰਜਾਬ ਸਾਹਿਤ ਅਕਾਦਮੀ ਵਲੋਂ ਲਹਿੰਦੇ ਪੰਜਾਬ ਦੇ ਕਵੀਆਂ ਦਾ ਕਵੀ ਦਰਬਾਰ
ਚੰਡੀਗੜ੍ਹ, 19 ਜੁਲਾਈ 2021 : ਸਾਹਿਤ ਅਕਾਦਮੀ ਦੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਲਹਿੰਦੇ ਪੰਜਾਬ ਦੇ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਕਵੀ ਦਰਬਾਰ ਦੇ ਮੁੱਖ ਮਹਿਮਾਨ ਡਾਕਟਰ ਮੁਹੰਮਦ ਸਲੀਮ ਮਜ਼ਹਰ ਪ੍ਰੋ ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ ਲਾਹੌਰ ਸ਼ਾਮਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਰਦਾਰ ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਕਨੇਡਾ ਅਤੇ ਡਾਕਟਰ ਮੁਹੰਮਦ ਇਕਬਾਲ ਸ਼ਾਹਿਦ ਸ਼ਾਮਲ ਹੋਏ। ਪ੍ਰੋਗਰਾਮ ਦੇ ਕੋਆਰਡੀਨੇਟਰ ਅਰਵਿੰਦਰ ਢਿੱਲੋਂ ਨੇ ਪ੍ਰੋਗਰਮ ਦੀ ਸ਼ੁਰੂਆਤ ਕਰਦਿਆਂ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਨੂੰ ਸਵਾਗਤੀ ਸ਼ਬਦਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ।
ਡਾਕਟਰ ਸੋਹਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਲਹਿੰਦੇ ਪੰਜਾਬ ਤੇ ਮਹਿਮਾਨਾਂ ਦੀ ਸ਼ੂਕਰ ਗੁਜ਼ਾਰ ਹੈ, ਓਹਨਾ ਵਲੋਂ ਅੱਜ ਦੇ ਸਮਾਗਮ ਵਿਚ ਸ਼ਾਮਲ ਹੋ ਕੇ ਸਾਡਾ ਨਾਮ ਵਧਾਇਆ ਹੈ। ਮੇਰੀ ਦਿਲ ਦੀ ਤਾਂਘ ਸੀ ਕੇ ਅਜਿਹਾ ਸਮਾਗਮ ਕਰਵਾਇਆ ਜਾਵੇ। ਮੁੱਖ ਮਹਿਮਾਨ ਡਾਕਟਰ ਸਲੀਮ ਮਜ਼ਹਰ ਦੀ ਸ਼ਖਸ਼ੀਅਤ ਵਾਰੇ ਵੀ ਓਹਨਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਰਸ਼ੀਅਨ, ਅੰਗਰੇਜ਼ੀ, ਫ਼ਾਰਸੀ, ਉਰਦੂ, ਪੰਜਾਬੀ ਵਿਚ ਓਹਨਾ ਵਲੋਂ ਕੀਤਾ ਕੰਮ ਬੇ ਮਿਸਾਲ ਹੈ। ਕਵੀ ਦਰਬਾਰ ਵਿਚ ਅਪਣਾ ਕਲਾਮ ਪੇਸ਼ ਕਰਨ ਵਾਲਾ ਕਰਨ ਵਾਲਿਆਂ ਵਿੱਚ ਸਮੀਨਾ ਆਸਮਾਂ, ਸੇਮਾ ਬਤੂਲ, ਰਾਣਾ ਮੁਹੰਮਦ ਅਕਰਮ ਸ਼ਾਹਿਦ, ਡਾਕਟਰ ਅਲਵਰ ਇਜਾਜ਼ ਪੰਜਾਬੀ, ਡਾਕਟਰ ਮੁਹੰਮਦ ਇਕਬਾਲ ਸ਼ਾਹਿਦ ਸ਼ਾਮਲ ਸਨ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਓਹ ਹਰ ਵਕਤ ਪੰਜਾਬੀਅਤ ਲਈ ਕੰਮ ਕਰਨ ਲਈ ਹਾਜ਼ਰ ਹਨ। ਲਾਹੌਰ ਦੀਆਂ ਤਿੰਨੇ ਯੂਨੀਵਰਸਿਟੀਆਂ ਵਿਚ ਇਖਲਾਕ ਦਾ ਵਿਸ਼ਾ ਪੜਾਉਣ ਅਤੇ ਬਾਬਾ ਗੁਰੂ ਨਾਨਕ ਚੇਅਰ ਸਥਾਪਿਤ ਕਰਨ ਬਾਰੇ ਕੀਤੇ ਯਤਨਾਂ ਬਾਰੇ ਦੱਸਿਆ। ਓਹਨਾ ਨੇ ਆਪਸੀ ਸਾਂਝਾਂ ਦਾ ਜ਼ਿਕਰ ਕੀਤਾ। ਅਤੇ ਭਾਸ਼ਾ, ਸਾਹਿਤ ਤੇ ਸੱਭਿਆਚਾਰਕ ਸਾਂਝ ਵਧਾਉਣ ਦੀ ਗਲ ਵੀ ਕਹੀ। ਡਾਕਟਰ ਸਤੀਸ਼ ਵਰਮਾ ਸਕੱਤਰ ਪੰਜਾਬ ਸਾਹਿਤ ਅਕਾਦਮੀ ਵਲੋਂ ਧੰਨਵਾਦੀ ਸ਼ਬਦ ਕਹੇ ਗਏ। ਇਸ ਸਾਰੇ ਸਮਾਗਮ ਦਾ ਸੰਚਾਲਨ ਅਰਵਿੰਦਰ ਢਿੱਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਸਾਹਿਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਡਾਕਟਰ ਕੁਲਦੀਪ ਸਿੰਘ ਦੀਪ, ਡਾਕਟਰ ਅਮਰਜੀਤ ਸਿੰਘ ਤੋਂ ਇਲਾਵਾ ਮਰੀਅਮ ਸਰਫ਼ਰਾਜ਼, ਸਰਦੂਲ ਸਿੰਘ ਥੀਅੜਾ, ਡਾਕਟਰ ਬੀ ਐਸ ਟੌਹੜਾ, ਸੰਤੋਖ ਸਿੰਘ ਸੰਧੂ, ਪਰਮਿੰਦਰ ਵਾਲੀਆ, ਸੁੰਦਰਪਾਲ ਰਾਜਾ ਸਾਂਸੀ, ਸਕਰਟ ਗੁਰਪ੍ਰੀਤ ਬਰਾੜ ਅਤੇ ਸੌ ਤੋਂ ਉਪਰ ਸਾਹਿਤ ਪ੍ਰੇਮੀ ਵੀ ਜੁੜੇ ਹੋਏ ਸਨ।
ਅਵਿਨਾਸ ਰਾਣਾ, ਮਿਹਰਬਾਨ ਕੌਰ ਬਲਵਿੰਦਰ ਬਰਾੜ ਕੁਲਜੀਤ ਕੌਰ ਸੰਤੋਖ ਸਿੰਘ ਸੰਧੂ ਇੰਦਰਜੀਤ ਕੌਰ ਪੁਸ਼ਵਿੰਦਰ ਕੌਰ ਰਾਜਿੰਦਰ ਸਿੰਘ ਬਿੱਲਾ ਔਲਖ ਆਸਟ੍ਰੇਲੀਆ ਸੁਰਿੰਦਰ ਸਿੰਘ ਪੁਰਤਗਾਲ ਬਲਵਿੰਦਰ ਸਿੰਘ ਚੱਠਾ ਅਮਰੀਕਾ ਹਾਜਰ ਸਨ